ਮਾਹਿਲਪੁਰ ’ਚ 2 ਨਸ਼ਾ ਤਸਕਰਾਂ ਦੀ ਲੱਖਾਂ ਦੀ ਜਾਇਦਾਦ ਫਰੀਜ਼

ਮਾਹਿਲਪੁਰ (ਹੁਸ਼ਿਆਰਪੁਰ) , 3 ਜੂਨ (ਰਜਿੰਦਰ ਸਿੰਘ) - ਪੰਜਾਬ ਸਰਕਾਰ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਮਾਹਿਲਪੁਰ ’ਚ ਵੱਡੇ ਪੱਧਰ ’ਤੇ ਚਿੱਟਾ ਵੇਚਣ ਦਾ ਕੰਮ ਕਰ ਰਹੇ ਦੋ ਸਕੇ ਭਰਾਵਾਂ ਦੀ ਜਾਇਦਾਦ , ਮੋਟਰਸਾਈਕਲ ਅਤੇ ਐਕਟਿਵਾ ਪੁਲਿਸ ਵਲੋਂ ਫਰੀਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਐਸ.ਪੀ. ਜਸਪ੍ਰੀਤ ਸਿੰਘ ਗੜ੍ਹਸ਼ੰਕਰ ਤੇ ਥਾਣਾ ਮੁੱਖੀ ਮਾਹਿਲਪੁਰ ਪਰਵਿੰਦਰਜੀਤ ਪਾਲ ਸਿੰਘ ਦੱਸਿਆ ਕਿ ਇਸ ਜਾਇਦਾਦ ਦੀ ਕੀਮਤ ਕਰੀਬ 61ਲੱਖ ਰੁਪਏ ਹੈ। ਥਾਣਾ ਮਾਹਿਲਪੁਰ ਵਲੋਂ ਯੁੱਗ ਨਸ਼ਿਆਂ ਵਿਰੁੱਧ 68 ਐਫ ਤਹਿਤ ਐਨ.ਡੀ.ਪੀ.ਐਸ.ਐਕਟ ਤਹਿਤ ਅਟੈਚ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੇ ਕਰੀਬ 16 ਕੇਸ ਦਰਜ ਹਨ।