JALANDHAR WEATHER

ਦਿੱਲੀ ਪੁਲਿਸ ਨੇ ਸੈਕਸਟੋਰਸ਼ਨ ਤੇ ਸਾਈਬਰ ਧੋਖਾਧੜੀ ਰੈਕੇਟ ਦਾ ਕੀਤਾ,ਪਰਦਾਫਾਸ਼ 6 ਗ੍ਰਿਫ਼ਤਾਰ

ਨਵੀਂ ਦਿੱਲੀ, 3 ਜੂਨ (ਪੀ.ਟੀ.ਆਈ.) - ਦਿੱਲੀ ਪੁਲਿਸ ਨੇ ਕਈ ਰਾਜਾਂ ਵਿਚ ਫੈਲੇ ਇਕ ਸੈਕਸਟੋਰਸ਼ਨ ਅਤੇ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮਾਮਲੇ ਵਿਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਅਨੁਸਾਰ ਕ੍ਰਾਈਮ ਬ੍ਰਾਂਚ ਦੀਆਂ ਵੱਖ-ਵੱਖ ਟੀਮਾਂ ਦੁਆਰਾ 5 ਕਰੋੜ ਰੁਪਏ ਤੋਂ ਵੱਧ ਦੇ ਮਨੀ ਟ੍ਰੇਲ ਦੀ ਪਛਾਣ ਕੀਤੀ ਗਈ ਹੈ। 24 ਮਈ ਨੂੰ ਨਿਊ ਅਸ਼ੋਕ ਨਗਰ ਖੇਤਰ ਵਿਚ ਸਿੰਥੈਟਿਕ ਬੈਂਕ ਖਾਤਾ ਕਿੱਟਾਂ ਰੱਖਣ ਦੇ ਸ਼ੱਕੀ ਖੇਪ ਬਾਰੇ ਇਕ ਸੂਚਨਾ ਮਿਲੀ ਸੀ। ਇਹ ਕਿੱਟਾਂ ਕਥਿਤ ਤੌਰ 'ਤੇ ਸੈਕਸਟੋਰਸ਼ਨ, ਸਾਈਬਰ ਧੋਖਾਧੜੀ, ਬੈਂਕਿੰਗ ਘੁਟਾਲੇ, ਡੈਬਿਟ/ਕ੍ਰੈਡਿਟ ਕਾਰਡ ਕਲੋਨਿੰਗ ਆਦਿ ਵਰਗੇ ਵੱਖ-ਵੱਖ ਹਾਈ-ਟੈਕ ਅਪਰਾਧਾਂ ਵਿਚ ਵਰਤੀਆਂ ਜਾ ਰਹੀਆਂ ਸਨ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਕ੍ਰਾਈਮ) ਅਦਿੱਤਿਆ ਗੌਤਮ ਨੇ ਕਿਹਾ । ਡੀ.ਸੀ.ਪੀ. ਨੇ ਕਿਹਾ ਕਿ ਇਹ ਪਤਾ ਲੱਗਾ ਕਿ ਕਿੱਟਾਂ ਨੂੰ ਮਯੂਰ ਵਿਹਾਰ ਫੇਜ਼-1 ਐਕਸਟੈਂਸ਼ਨ ਦੇ ਨੇੜੇ ਡਿਲੀਵਰ ਅਤੇ ਵੰਡਿਆ ਜਾਣਾ ਸੀ । ਇਕ ਟੀਮ ਬਣਾ ਕੇ 3 ਲੋਕਾਂ ਨੂੰ, ਜਿਨ੍ਹਾਂ ਕੋਲ ਖੇਪ ਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ