ਪਿਆਰ ਤੇ ਦਿਆਲਤਾ ਨਾਲ ਭਰੇ ਹੋਏ ਹਨ ਭਾਰਤ ਦੇ ਲੋਕ- ਐਰੋਲ ਮਸਕ

ਅਯੁੱਧਿਆ, 4 ਜੂਨ- ਰਾਮ ਮੰਦਰ ਪੁੱਜੇ ਐਲਨ ਮਸਕ ਦੇ ਪਿਤਾ ਐਰੋਲ ਮਸਕ ਨੇ ਕਿਹਾ ਕਿ ਭਾਰਤ ਇਕ ਸ਼ਾਨਦਾਰ ਥਾਂ ਹੈ। ਵੱਧ ਤੋਂ ਵੱਧ ਲੋਕਾਂ ਨੂੰ ਭਾਰਤ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਤੋਂ ਮੈਂ ਆਇਆ ਹਾਂ, ਉੱਥੇ ਬਹੁਤ ਸਾਰੇ ਭਾਰਤੀ ਹਨ। ਇਸ ਲਈ, ਮੈਂ ਭਾਰਤੀ ਸੱਭਿਆਚਾਰ ਨੂੰ ਜਾਣਦਾ ਹਾਂ। ਲੋਕ ਪਿਆਰ ਤੇ ਦਿਆਲਤਾ ਨਾਲ ਭਰੇ ਹੋਏ ਹਨ, ਸ਼ਾਇਦ ਸਭ ਤੋਂ ਵਧੀਆ ਲੋਕ, ਜਿਨ੍ਹਾਂ ਨੂੰ ਤੁਸੀਂ ਮਿਲ ਸਕਦੇ ਹੋ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕੋਲ ਕੁਝ ਸਮਾਰਟ ਕਾਰੋਬਾਰੀ ਯੋਜਨਾਵਾਂ ਹਨ, ਜਿਨ੍ਹਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ... ਮੈਨੂੰ ਲੱਗਦਾ ਹੈ ਕਿ ਭਾਰਤ-ਅਮਰੀਕਾ ਸੰਬੰਧ ਬਹੁਤ ਵਧੀਆ ਹੋਣਗੇ।