ਜਥੇਦਾਰ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ

ਅੰਮ੍ਰਿਤਸਰ, 4 ਜੂਨ-ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ। ਹਰਨਾਮ ਸਿੰਘ ਖਾਲਸਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰੇ ਮਹਾਪੁਰਸ਼ ਸਤਿਕਾਰਯੋਗ ਹਨ ਅਤੇ ਸ਼ਾਂਤੀ ਪੂਰਵਕ ਰਹਿਣਾ ਅਤੇ ਚੜ੍ਹਦੀ ਕਲਾ ਨਾਲ ਸਮਾਗਮ ਹੋਣਾ ਹੈ। ਅਸੀਂ ਸਾਰੇ ਗੁਰ ਭਾਈ ਹਾਂ ਅਤੇ ਜਿੰਨੀ ਸ਼ਾਂਤੀ ਨਾਲ ਇਸ ਵਾਰ ਘੱਲੂਘਾਰਾ ਦਿਵਸ ਸਮਾਗਮ ਹੋਵੇਗਾ, ਸ਼ਾਇਦ ਕਦੇ ਨਾ ਹੋਇਆ ਹੋਵੇ। ਸਾਡੇ ਵਿਚ ਕੋਈ ਵਖਰੇਵਾਂ ਨਹੀਂ ਹੈ।