ਪਿੰਡ ਸ਼ਾਹਪੁਰ-ਅਮਰਗੜ੍ਹ ਦੇ ਨੌਜਵਾਨ ਦੀ ਦੁਬਈ 'ਚ ਮੌਤ
.jpg)
ਵਡਾਲਾ ਬਾਂਗਰ, 4 ਜੂਨ (ਭੁੰਬਲੀ)-ਵਡਾਲਾ ਬਾਂਗਰ ਨਜ਼ਦੀਕ ਪੈਂਦੇ ਪਿੰਡ ਸ਼ਾਹਪੁਰ-ਅਮਰਗੜ੍ਹ ਦੇ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਜੋ ਕਿ ਦੁਬਈ ਵਿਚ ਪਿਛਲੇ ਕੁਝ ਸਾਲਾਂ ਤੋਂ ਟਰਾਲਾ ਚਲਾਉਣ ਦਾ ਕੰਮ ਕਰ ਰਿਹਾ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਉਸ ਦੇ ਭਰਾ ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਬਈ ਤੋਂ ਆਏ ਫ਼ੋਨ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੇ ਭਰਾ ਗੁਰਵਿੰਦਰ ਸਿੰਘ ਦੀ ਉਥੇ ਮੌਤ ਹੋ ਗਈ ਹੈ। ਸਾਰਾ ਪਰਿਵਾਰ ਇਹ ਖ਼ਬਰ ਸੁਣਦੇ ਸਾਰ ਹੀ ਡੂੰਘੇ ਸਦਮੇ ਵਿਚ ਡੁੱਬ ਗਿਆ। ਉਸ ਨੇ ਕਿਹਾ ਕਿ ਲਾਸ਼ 10-11 ਦਿਨਾਂ ਬਾਅਦ ਅੱਜ ਪਿੰਡ ਪਹੁੰਚੇਗੀ ਤੇ 5 ਜੂਨ ਨੂੰ ਉਸ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਿੰਡ ਲਿਆਉਣ ਲਈ ਬੜੀ ਜੱਦੋ-ਜਹਿਦ ਕਰਨੀ ਪਈ ਹੈ।