ਬਟਾਲਾ ਦੇ ਆਈਲੈਟਸ ਸੈਂਟਰ ਦੇ ਬਾਹਰ ਚੱਲੀਆਂ ਗੋਲੀਆਂ

ਬਟਾਲਾ, 6 ਜੂਨ (ਸਤਿੰਦਰ ਸਿੰਘ) - ਅੱਜ ਦਿਨ ਦਿਹਾੜੇ ਬਟਾਲਾ ਦੇ ਇਕ ਆਈਲੈਟਸ ਸੈਂਟਰ ਦੇ ਬਾਹਰ ਕੁਝ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਉਕਤ ਨੌਜਵਾਨ ਆਈਲੈਟਸ ਸੈਂਟਰ ਦੇ ਮਾਲਕ ਕੋਲੋਂ ਪਿਸਤੌਲ ਖੋਹ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਸਕੂਟਰੀ ਲਗਾਉਣ ਤੋਂ ਤਕਰਾਰ ਹੋਇਆ ਸੀ, ਜਿਸ ਕਰਕੇ ਉਕਤ ਨੌਜਵਾਨਾਂ ਵਲੋਂ ਰੰਜਸ਼ ਰੱਖਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।