JALANDHAR WEATHER

ਰੂਸ-ਯੂਕਰੇਨ ਯੁੱਧ 'ਚ ਲਾਪਤਾ ਹੋਏ ਲੋਕਾਂ ਦੇ ਨਾਮ ਆਏ ਸਾਹਮਣੇ

ਜਲੰਧਰ, 9 ਜੂਨ-ਰੂਸ-ਯੂਕਰੇਨ ਯੁੱਧ ਵਿਚ ਰੂਸੀ ਫੌਜ ਵਿਚ ਭਰਤੀ ਹੋਏ ਭਾਰਤੀ ਲੋਕਾਂ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਯੁੱਧ ਦੌਰਾਨ ਰੂਸ ਵਿਚ ਲਾਪਤਾ ਹੋਏ ਲੋਕਾਂ ਬਾਰੇ, ਪਰਿਵਾਰਕ ਮੈਂਬਰਾਂ ਨੂੰ ਰੂਸੀ ਸਰਕਾਰ ਨੂੰ ਦਸਤਾਵੇਜ਼ ਦਿਖਾਉਣੇ ਪੈਣਗੇ ਕਿ ਇਹ ਲੋਕ ਫੌਜ ਵਿਚ ਸ਼ਾਮਿਲ ਹੋਏ ਸਨ। ਰੂਸੀ ਸਰਕਾਰ ਦੇ ਦਸਤਾਵੇਜ਼ ਬਾਰੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਅਤੇ ਫੌਜ ਵਿਚ ਭਰਤੀ ਹੋਏ ਭਾਰਤੀਆਂ ਦੇ ਇਕਰਾਰਨਾਮੇ ਦੇ ਦਸਤਾਵੇਜ਼ ਵੀ ਸਾਹਮਣੇ ਆਏ ਹਨ। ਜਾਣਕਾਰੀ ਦਿੰਦੇ ਹੋਏ ਜਲੰਧਰ, ਪੰਜਾਬ ਤੋਂ ਜਗਦੀਪ ਕੁਮਾਰ ਨੇ ਦੱਸਿਆ ਕਿ ਦਸਤਾਵੇਜ਼ ਤੋਂ ਪਤਾ ਚੱਲਿਆ ਹੈ ਕਿ ਰਾਜ ਅਗਨੀ ਹੋਤਰੀ, ਬੁੱਧਰਾਮ, ਓਮ ਚੰਦਰਕਾਂਤ, ਜ਼ਹੂਰ ਅਹਿਮਦ, ਤੇਜਪਾਲ ਸਿੰਘ ਨੂੰ ਮਾਸਕੋ ਤੋਂ ਭਰਤੀ ਕੀਤਾ ਗਿਆ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਮਨਦੀਪ ਕੁਮਾਰ ਨੂੰ ਰੂਸ ਦੇ ਸੇਂਟ ਪੀਟਰਬਰਗ ਵਿਚ ਭਰਤੀ ਕੀਤਾ ਗਿਆ ਸੀ। ਉਸਨੇ ਇਹ ਵੀ ਦੱਸਿਆ ਕਿ ਉਸਦੇ ਭਰਾ ਮਨਦੀਪ ਕੁਮਾਰ ਦੇ ਨਾਲ, ਯੂ.ਪੀ. ਆਜ਼ਮਗੜ੍ਹ ਤੋਂ 6 ਤੋਂ 7 ਲੋਕਾਂ ਨੂੰ ਭਰਤੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਸਰਹੱਦ 'ਤੇ ਲੜਨ ਲਈ ਭੇਜਿਆ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਆਦਮਗੜ੍ਹ ਦੇ 6 ਲੋਕਾਂ ਦੀ ਮੌਤ ਹੋ ਗਈ ਹੈ। ਰਸ਼ੀਅਨ ਫਾਊਂਡੇਸ਼ਨ ਸਾਰੇ ਸਬੂਤ ਪ੍ਰਾਪਤ ਕਰ ਰਹੀ ਹੈ ਪਰ ਉਥੋਂ ਦੀ ਸਰਕਾਰ ਇਸ ਸਬੰਧ ਵਿਚ ਭਾਰਤ ਨੂੰ ਕੋਈ ਮਹੱਤਵਪੂਰਨ ਜਾਣਕਾਰੀ ਨਹੀਂ ਦੇ ਰਹੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ