ਤੇਜ਼ ਰਫ਼ਤਾਰ ਕਾਰ ਨੇ ਦਰੜਿਆ 13 ਸਾਲਾਂ ਬੱਚਾ

ਅਜਨਾਲਾ, (ਅੰਮ੍ਰਿਤਸਰ), 11 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਅਜਨਾਲਾ ਸ਼ਹਿਰ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨਜ਼ਦੀਕ ਸਾਈਕਲ ’ਤੇ ਜਾ ਰਹੇ ਇਕ ਬੱਚੇ ਨੂੰ ਤੇਜ਼ ਰਫਤਾਰ ਬਲੈਰੋ ਗੱਡੀ ਵਲੋਂ ਦਰੜ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਾਰਨ ਬੱਚੇ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਗੁਰਸ਼ਬਦਮੀਤ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਵਜੋਂ ਹੋਈ ਹੈ। ਇਹ ਦੁਖਦਾਈ ਖਬਰ ਮਿਲਦਿਆਂ ਹੀ ਅਜਨਾਲਾ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।