JALANDHAR WEATHER

ਰਾਜਸਥਾਨ ਵਿਚ ਗਰਮੀ ਦਾ ਰਿਕਾਰਡ ਟੁੱਟਿਆ, ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਿਆ

ਜੈਪੁਰ, 13 ਜੂਨ - ਦੇਸ਼ ਵਿਚ ਇਸ ਸਮੇਂ ਭਿਆਨਕ ਗਰਮੀ ਹੈ ਅਤੇ ਅਸਮਾਨ ਤੋਂ ਅੱਗ ਦੇ ਗੋਲੇ ਵਰ੍ਹ ਰਹੇ ਹਨ। ਇਸ ਦੌਰਾਨ ਰਾਜਸਥਾਨ ਵਿਚ ਭਿਆਨਕ ਗਰਮੀ ਦਾ ਰਿਕਾਰਡ ਟੁੱਟ ਗਿਆ। ਸ਼੍ਰੀ ਗੰਗਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ। ਜੂਨ ਦੇ ਮਹੀਨੇ ਵਿਚ ਗੰਗਾਨਗਰ ਜ਼ਿਲ੍ਹੇ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਭਾਰਤ ਮੌਸਮ ਵਿਭਾਗ ਨੇ ਹੀਟਵੇਵ ਸੰਬੰਧੀ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਰਾਜਸਥਾਨ ਵਿਚ 13 ਤੋਂ 15 ਜੂਨ ਤੱਕ ਕਈ ਥਾਵਾਂ 'ਤੇ ਹੀਟਵੇਵ ਆਉਣ ਦੀ ਸੰਭਾਵਨਾ ਹੈ। 14 ਜੂਨ ਨੂੰ ਪੱਛਮੀ ਰਾਜਸਥਾਨ ਵਿਚ ਭਾਰੀ ਗਰਮੀ ਰਹੇਗੀ ਅਤੇ ਅੱਜ ਰਾਤ ਪੂਰਬੀ ਰਾਜਸਥਾਨ ਵਿਚ ਗਰਮ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿਚ ਗਰਮ ਹਵਾਵਾਂ ਵੀ ਚੱਲਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ