ਨੀਟ ਪ੍ਰੀਖਿਆ 'ਚੋਂ ਤਪਾ ਮੰਡੀ ਦਾ ਕੇਸ਼ਵ ਮਿੱਤਲ ਪੰਜਾਬ 'ਚੋਂ ਆਇਆ ਟੋਪ 'ਤੇ

ਤਪਾ ਮੰਡੀ, 14 ਜੂਨ (ਵਿਜੇ ਸ਼ਰਮਾ)-ਨੈਸ਼ਨਲ ਟੈਸਟਿੰਗ ਏਜੰਸੀ (NTA) ਵਲੋਂ ਜਾਰੀ ਨੀਟ 2025 ਦੇ ਨਤੀਜੇ ਵਿਚ ਕੇਸ਼ਵ ਮਿੱਤਲ ਨੇ ਪੰਜਾਬ ਵਿਚੋਂ ਪਹਿਲਾ ਅਤੇ ਆਲ ਇੰਡੀਆ 'ਚ 7ਵਾਂ ਰੈਂਕ ਪ੍ਰਾਪਤ ਕਰਦਿਆਂ ਬਰਨਾਲਾ ਜ਼ਿਲ੍ਹਾ, ਤਪਾ ਸ਼ਹਿਰ ਅਤੇ ਆਪਣੇ ਮਾਤਾ-ਪਿਤਾ ਖਾਸ ਕਰਕੇ ਆਪਣੀ ਦਾਦੀ ਸ਼ਾਰਦਾ ਮਿੱਤਲ ਦਾ ਨਾਮ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੇਸ਼ਵ ਮਿੱਤਲ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ, ਜਿਸ ਦੇ ਪਿਤਾ ਪ੍ਰਮੋਦ ਮਿੱਤਲ ਵੀ ਡਾਕਟਰ ਹਨ ਅਤੇ ਮਾਤਾ ਸੁਨੀਤਾ ਮਿੱਤਲ ਘਰੇਲੂ ਔਰਤ ਹਨ। ਇਸ ਮੌਕੇ ਕੇਸ਼ਵ ਮਿੱਤਲ ਦੇ ਪਿਤਾ ਡਾਕਟਰ ਪ੍ਰਮੋਦ ਮਿੱਤਲ ਨੇ ਦੱਸਿਆ ਕਿ ਕੇਸ਼ਵ ਮਿੱਤਲ ਦਾ ਪੰਜਾਬ ਵਿਚੋਂ ਟੋਪਰ ਆਉਣਾ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ।