JALANDHAR WEATHER

ਭਾਰੀ ਬਾਰਿਸ਼ ਨਾਲ ਅਨਾਜ ਮੰਡੀ ਹੋਈ ਜਲਥਲ

ਮਾਛੀਵਾੜਾ ਸਾਹਿਬ, 16 ਜੂਨ (ਰਾਜਦੀਪ ਸਿੰਘ ਅਲਬੇਲਾ)-ਅੱਜ ਹੋਈ ਭਾਰੀ ਬਾਰਿਸ਼ ਕਾਰਨ ਮਾਛੀਵਾੜਾ ਅਨਾਜ ਮੰਡੀ ਜਲਥਲ ਹੋ ਗਈ ਅਤੇ ਕਿਸਾਨਾਂ ਦੀ ਵਿਕਣ ਆਈ ਮੱਕੀ ਦੀ ਫਸਲ ਭਿੱਜ ਗਈ ਅਤੇ ਕੁਝ ਪਾਣੀ ਵਿਚ ਡੁੱਬ ਗਈ। ਮੰਡੀ ਵਿਚ ਮੱਕੀ ਦੀ ਫਸਲ ਵੇਚਣ ਆਏ ਕਿਸਾਨ ਦਵਿੰਦਰ ਸਿੰਘ ਤੇ ਤਾਰਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਚਨਚੇਤ ਆਇਆ ਮੀਂਹ ਕੁਦਰਤੀ ਕਰੋਪੀ ਹੈ, ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ, ਉਥੇ ਦੂਜੇ ਪਾਸੇ ਝੋਨੇ ਦੀ ਬਿਜਾਈ ਲਈ ਇਹ ਬਾਰਿਸ਼ ਲਾਹੇਵੰਦ ਸਾਬਿਤ ਹੋਈ ਹੈ ਕਿਉਂਕਿ ਇਸ ਨਾਲ ਡੀਜ਼ਲ ਦੀ ਖਪਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿਚ ਸੀਵਰੇਜ ਸੁਚਾਰੂ ਢੰਗ ਨਾਲ ਚੱਲਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਾਰਨ ਫਸਲ ਪਾਣੀ ਵਿਚ ਡੁੱਬ ਕੇ ਖ਼ਰਾਬ ਹੋ ਗਈ। ਭਾਵੇਂ ਆੜ੍ਹਤੀਆਂ ਵਲੋਂ ਮਜ਼ਦੂਰਾਂ ਨੂੰ ਤਰਪਾਲਾਂ ਆਦਿ ਦੇ ਕੇ ਫਸਲ ਢੱਕ ਦਿੱਤੀ ਪਰ ਤੇਜ਼ ਆਈ ਹਨ੍ਹੇਰੀ ਕਾਰਨ ਸਭ ਕੁਝ ਉੱਡ ਗਿਆ ਤੇ ਫਸਲ ਖ਼ਰਾਬ ਹੋ ਗਈ। ਕਿਸਾਨਾਂ ਨੇ ਕਿਹਾ ਕਿ ਇਸ ਅਚਨਚੇਤ ਮੀਂਹ ਕਾਰਨ ਭਾਵੇਂ ਮੱਕੀ ਦੀ ਫਸਲ ਖ਼ਰਾਬ ਹੋ ਗਈ ਪਰ ਉਥੇ ਦੂਜੇ ਪਾਸੇ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਿਤ ਹੋਈ, ਜਿਸ ਨਾਲ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਘੱਟ ਵਰਤੋਂ ਹੋਵੇਗੀ। ਕਿਸਾਨਾਂ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਤੋਂ ਆਮ ਲੋਕਾਂ ਦੇ ਨਾਲ-ਨਾਲ ਪਸ਼ੂ, ਪੰਛੀਆਂ ਨੂੰ ਵੀ ਰਾਹਤ ਮਿਲੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ