JALANDHAR WEATHER

ਖੱਡ ’ਚ ਡਿੱਗੀ ਨਿੱਜੀ ਕੰਪਨੀ ਦੀ ਬੱਸ

ਮੰਡੀ (ਹਿਮਾਚਲ ਪ੍ਰਦੇਸ਼), 17 ਜੂਨ- ਅੱਜ ਹਿਮਾਚਲ ਦੇ ਮੰਡੀ ਵਿਖੇ ਇਕ ਵੱਡਾ ਹਾਦਸਾ ਵਾਪਰਿਆ ਹੈ। ਸਰਕਾਘਾਟ ਦੇ ਪਟੜੀਘਾਟ ਵਿਖੇ ਭਾਰੀ ਮੀਂਹ ਦੇ ਕਾਰਨ ਇਕ ਨਿੱਜੀ ਕੰਪਨੀ ਦੀ ਬੱਸ ਖੱਡ ਵਿਚ ਜਾ ਡਿੱਗੀ, ਜਿਸ ਵਿਚ 15 ਤੋਂ 20 ਲੋਕਾਂ ਦੀ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 3 ਲੋਕਾਂ ਦੀ ਬੱਸ ਹੇਠਾਂ ਦੱਬੇ ਹੋਣ ਦਾ ਵੀ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਕੇ ਪ੍ਰਸ਼ਾਸਨ ਵਲੋਂ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ