ਤਕਨੀਕੀ ਖ਼ਰਾਬੀ ਕਾਰਨ ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਰੱਦ
ਅਹਿਮਦਾਬਾਦ, 17 ਜੂਨ- ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਹ ਉਹ ਹੀ ਰੂਟ ਹੈ, ਜਿਸ ’ਤੇ ਪਹਿਲਾਂ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਾਣਕਾਰੀ ਅਨੁਸਾਰ, ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਏ.ਆਈ.-159 ਅਹਿਮਦਾਬਾਦ ਤੋਂ ਦੁਪਹਿਰ 1.10 ਵਜੇ ਰਵਾਨਾ ਹੋਣਾ ਸੀ। ਲੰਡਨ ਵਿਚ ਇਸ ਦਾ ਪਹੁੰਚਣ ਦਾ ਸਮਾਂ ਸ਼ਾਮ 6.25 ਵਜੇ ਦੱਸਿਆ ਗਿਆ ਸੀ। ਪਿਛਲੇ ਦੋ ਦਿਨਾਂ ਵਿਚ, ਤਿੰਨ ਬੋਇੰਗ 787 ਡਰੀਮਲਾਈਨਰ ਜਹਾਜ਼ਾਂ ਵਿਚ ਤਕਨੀਕੀ ਸਮੱਸਿਆਵਾਂ ਵੇਖੀਆਂ ਗਈਆਂ। ਪਹਿਲਾਂ ਏਅਰ ਇੰਡੀਆ 19315 (ਹਾਂਗਕਾਂਗ ਤੋਂ ਦਿੱਲੀ) ਸ਼ੱਕੀ ਤਕਨੀਕੀ ਖਰਾਬੀ ਕਾਰਨ ਉਡਾਣ ਦੇ ਵਿਚਕਾਰ ਵਾਪਸ ਪਰਤ ਗਈ। ਇਸ ਤੋਂ ਬਾਅਦ, ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਉਡਾਣ ਨੂੰ ਕੋਲਕਾਤਾ ਵਿਚ ਰੋਕਣਾ ਪਿਆ ਅਤੇ ਅਹਿਮਦਾਬਾਦ-ਲੰਡਨ ਉਡਾਣ ਨੂੰ ਰੱਦ ਕਰਨਾ ਪਿਆ।
;
;
;
;
;
;
;