ਜੰਡਿਆਲਾ ਗੁਰੂ ਬਲਾਕ ਸੰਮਤੀ ਚੋਣਾਂ ’ਚ ਵੋਟਿੰਗ ਰਹੀ ਫਿਕੀ, ਸਿਰਫ਼ 40-46 ਫ਼ੀਸਦੀ ਮਤਦਾਨ
ਜੰਡਿਆਲਾ ਗੁਰੂ /ਟਾਂਗਰਾ, 14 ਦਸੰਬਰ (ਹਰਜਿੰਦਰ ਸਿੰਘ ਕਲੇਰ)- ਬਲਾਕ ਜੰਡਿਆਲਾ ਗੁਰੂ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਹੋਈਆਂ ਚੋਣਾਂ ਦੌਰਾਨ ਵੋਟਰਾਂ ਵਿਚ ਖਾਸ ਉਤਸ਼ਾਹ ਨਹੀਂ ਦੇਖਿਆ ਗਿਆ। ਕਸਬਾ ਟਾਂਗਰਾ-ਜੰਡਿਆਲਾ ਗੁਰੂ ਅਤੇ ਇਸ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿਚ ਸ਼ਾਮ ਤੱਕ ਵੋਟਿੰਗ ਦਾ ਰੁਝਾਨ ਕਾਫ਼ੀ ਘੱਟ ਰਿਹਾ। ਪੋਲਿੰਗ ਬੂਥਾਂ ’ਤੇ ਟਾਂਵੇ-ਟਾਂਵੇ ਹੀ ਵੋਟਰ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਦੇ ਨਜ਼ਰ ਆਏ, ਜਦਕਿ ਪਹਿਲਾਂ ਵਾਂਗ ਲੰਬੀਆਂ ਕਤਾਰਾਂ ਕਿਤੇ ਵੀ ਨਹੀਂ ਲੱਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਪੋਲਿੰਗ ਸਮਾਂ ਸਮਾਪਤ ਹੋਣ ਤੱਕ ਸਿਰਫ਼ 40 ਤੋਂ 46 ਫ਼ੀਸਦੀ ਤੱਕ ਹੀ ਵੋਟਿੰਗ ਹੋ ਸਕੀ। ਕਈ ਪੋਲਿੰਗ ਬੂਥਾਂ ’ਤੇ 32 ਫ਼ੀਸਦੀ ਇਸ ਤੋਂ ਵੀ ਘੱਟ ਵੋਟਾਂ ਪੈਣ ਦੀ ਸੂਚਨਾ ਮਿਲੀ ਹੈ। ਹਾਲਾਂਕਿ, ਇਲਾਕੇ ਵਿਚ ਚੋਣ ਪ੍ਰਕਿਰਿਆ ਧੱਕਾ-ਮੁੱਕੀ ਤੋਂ ਰਹਿਤ ਅਮਨ-ਅਮਾਨ ਨਾਲ ਸੰਪੰਨ ਹੋਈ।
ਬਲਾਕ ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਿੰਗ ਦੇ ਅੰਕੜੇ ਜ਼ੋਨ ਟਾਂਗਰਾ ਅਧੀਨ ਪਿੰਡ ਮਾਲੋਵਾਲ ਵਿੱਚ 823 ਵੋਟਾਂ ਪੈਣ ਨਾਲ ਲਗਭਗ 80 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਪਿੰਡ ਰਾਣਾ ਕਾਲਾ ਵਿਚ 529, ਕੋਟਲਾ ਬਥੁਨਗਰ ਵਿਚ 595, ਤਲਵੰਡੀ ਵਿਚ 248, ਨਰਾਇਣਗੜ੍ਹ ਵਿਚ 347, ਗਦਲੀ ਵਿਚ 600, ਤਾਰਾਗੜ੍ਹ ਵਿਚ 1089, ਬਾਲੀਆ ਵਿਚ 771, ਖੇਲਾ ਵਿਚ 403 ਅਤੇ ਚੌਹਾਨ ਵਿਚ 960 ਵੋਟਰਾਂ ਵਲੋਂ ਵੋਟ ਦਾ ਇਸਤੇਮਾਲ ਕੀਤਾ ਗਿਆ।
;
;
;
;
;
;
;
;