ਟਿੱਪਰ ਦੀ ਟੱਕਰ ਨਾਲ ਲਹਿਰਾ ਬੇਗਾ ਦੇ ਨੌਜਵਾਨ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
ਲਹਿਰਾ ਮੁਹੱਬਤ, 14ਦਸੰਬਰ ( ਸੁਖਪਾਲ ਸਿੰਘ ਸੁੱਖੀ)- ਭਾਰਤਮਾਲਾ ਦੇ ਬਣ ਰਹੇ ਫਲਾਈਓਵਰ ਦੇ ਮਿਕਚਰ ਪਲਾਂਟ ਦੇ ਟਿੱਪਰ ਨੇ ਮੋਟਰਸਾਈਕਲ ਸਵਾਰ 2 ਨੌਜਵਾਨ ਦਰੜੇ ਹਨ । ਇਕ ਦੀ ਮੌਤ ਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ। ਜਾਣਕਾਰੀ ਅਨੁਸਾਰ ਸ਼ਾਮ ਨੂੰ ਪਿੰਡ ਲਹਿਰਾ ਮੁਹੱਬਤ ਦੇ ਐਨ. ਐਚ.-7 ਤੇ ਟਿੱਪਰ ਨੰ ਯੂ. ਪੀ. 17 ਏ. ਟੀ. 7881 ਨੇ ਮੋਟਰਸਾਈਕਲ ਡੀਲਕਸ ਪੀ. ਬੀ. 65 ਏ. ਪੀ. 1782 ਸਵਾਰ ਨੌਜਵਾਨਾਂ ਨੂੰ ਦਰੜ ਦਿੱਤਾ।ਇਸ ਹਾਦਸੇ ਵਿਚ ਚਮਕੌਰ ਸਿੰਘ ਉਰਫ ਗੱਗੂ ਪੁੱਤਰ ਗੋਰਾ ਸਿੰਘ ਸਾਬਕਾ ਪੰਚ ਵਾਸੀ ਲਹਿਰਾ ਬੇਗਾ 29 ਦੀ ਮੌਕੇ 'ਤੇ ਮੌਤ ਹੋ ਗਈ ਸੀ ਤੇ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਗੁਰਦੀਪ ਸਿੰਘ ਉਰਫ ਕਾਲੂ ਪੁੱਤਰ ਜੱਗਾ ਸਿੰਘ ਵਾਸੀ ਲਹਿਰਾ ਬੇਗਾ 29 ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਮਿਤ੍ਰਕ ਨੌਜਵਾਨ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕੰਪਨੀ ਦੇ ਪਲਾਂਟ ਅੱਗੇ ਧਰਨਾ ਲਾਇਆ ਹੋਇਆ ਹੈ।ਪੁਲਿਸ ਭੁੱਚੋ ਮੰਡੀ ਮੁਲਾਜ਼ਮਾਂ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;