ਕੂਹਲੀ ਕਲਾਂ ਤੋਂ 'ਆਪ' ਉਮੀਦਵਾਰ ਖ਼ੁਦ ਆਪ ਨੂੰ ਹੀ ਵੋਟ ਨਾ ਪਾ ਸਕਿਆ
ਮਲੌਦ (ਖੰਨਾ), 14 ਦਸੰਬਰ (ਚਾਪੜਾ/ਨਿਜ਼ਾਮਪੁਰ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਬਲਾਕ ਸੰਮਤੀ ਮਲੌਦ ਅਧੀਨ ਪੈਂਦੀ ਕੂਹਲੀ ਕਲਾਂ ਜੋਨ ਤੋਂ 'ਆਪ' ਉਮੀਦਵਾਰ ਖ਼ੁਦ ਹੀ ਆਪ ਨੂੰ ਵੋਟ ਨਾ ਪਾ ਸਕਿਆ। ਜ਼ਿਕਰਯੋਗ ਹੈ ਕਿ ਕਈ ਵਾਰ ਵਿਅਕਤੀ ਨਾਲ ਇੰਜ ਵੀ ਹੋ ਜਾਂਦਾ ਜਿਵੇਂ ਉਮੀਦਵਾਰ ਸਿਕੰਦਰ ਸਿੰਘ ਛਿੰਦਾ ਨਾਲ ਹੋਇਆ। ਜਦੋਂ ਆਪਣੀ ਜਿੱਤ ਪ੍ਰਤੀ ਉਮੀਦਵਾਰ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਭੱਜ-ਨੱਠ ਦੇ ਚੱਕਰ ਵਿਚ ਵੋਟਾਂ ਪਾਉਣ ਦੇ ਸਮਾਪਤੀ ਸਮਾਂ 4 ਵਜੇ ਤੱਕ ਪੋਲਿੰਗ ਸਟੇਸ਼ਨ ਦੀ ਚਾਰ ਦੀਵਾਰੀ ਅੰਦਰ ਦਾਖ਼ਲ ਹੋਣ ਤੋਂ ਖੁੰਝ ਗਿਆ। ਪਰ ਜਦੋਂ ਨੂੰ ਉਮੀਦਵਾਰ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹਿਆ ਤਾਂ ਉਸ ਵਕਤ ਤੱਕ ਗੇਟ ਬੰਦ ਹੋ ਚੁੱਕੇ ਸਨ।
;
;
;
;
;
;
;
;