JALANDHAR WEATHER

ਬਿਹਾਰ ਮੁੜ ਹੋਵੇਗਾ ਖ਼ੁਸ਼ਹਾਲ ਤੇ ਦੇਸ਼ ਦੀ ਤਰੱਕੀ ’ਚ ਪਾਵੇਗਾ ਵੱਡਾ ਯੋਗਦਾਨ- ਪ੍ਰਧਾਨ ਮੰਤਰੀ

ਪਟਨਾ, 20 ਜੂਨ- ਸਿਵਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਭੋਜਪੁਰੀ ਭਾਸ਼ਾ ਵਿਚ ਸ਼ੁਰੂ ਕੀਤਾ। ਉਨ੍ਹਾਂ ਦੇਸ਼ ਦੇ ਪਹਿਲੇ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੂੰ ਵੀ ਯਾਦ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਬਿਹਾਰ ਦੇ ਸਾਰੇ ਖੇਤਰਾਂ ਜਿਵੇਂ ਕਿ ਸੀਵਾਨ, ਸਾਸਾਰਾਮ, ਬਕਸਰ, ਮੋਤੀਹਾਰੀ, ਬੇਤੀਆ ਅਤੇ ਆਰਾ ਦੇ ਵਿਕਾਸ ਵਿਚ ਵੱਡੀ ਭੂਮਿਕਾ ਨਿਭਾਏਗਾ। ਇਸ ਨਾਲ ਗਰੀਬ, ਵਾਂਝੇ, ਦਲਿਤ, ਮਹਾਦਲਿਤ ਅਤੇ ਪਛੜੇ ਸਮਾਜ ਦੇ ਲੋਕਾਂ ਦਾ ਵਿਕਾਸ ਹੋਵੇਗਾ। ਮੈਂ ਇਨ੍ਹਾਂ ਪ੍ਰੋਜੈਕਟਾਂ ਲਈ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਹੀ ਮੀਂਹ ਪਿਆ। ਸਵੇਰੇ ਵੀ ਮੀਂਹ ਪਿਆ ਪਰ ਇਸ ਦੇ ਬਾਵਜੂਦ, ਤੁਸੀਂ ਸਾਰੇ ਇੰਨੀ ਵੱਡੀ ਗਿਣਤੀ ਵਿਚ ਆਏ, ਇਸ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਕੱਲ੍ਹ ਹੀ ਵਿਦੇਸ਼ ਤੋਂ ਵਾਪਸ ਆਇਆ ਹਾਂ। ਉਨ੍ਹਾਂ ਕਿਹਾ ਕਿ ਸਾਰੇ ਵਿਸ਼ਵ ਨੇਤਾ ਭਾਰਤ ਤੋਂ ਬਹੁਤ ਪ੍ਰਭਾਵਿਤ ਹਨ। ਉਹ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਦੇ ਦੇਖ ਰਹੇ ਹਨ। ਬਿਹਾਰ ਇਸ ਵਿਚ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਬਿਹਾਰ ਖੁਸ਼ਹਾਲ ਹੋਵੇਗਾ ਅਤੇ ਦੇਸ਼ ਦੇ ਵਿਕਾਸ ਵਿਚ ਵੱਡੀ ਭੂਮਿਕਾ ਨਿਭਾਏਗਾ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਸਾਰਿਆਂ ਨੇ ਮਿਲ ਕੇ ਜੰਗਲ ਰਾਜ ਨੂੰ ਖਤਮ ਕੀਤਾ ਹੈ। ਇੱਥੋਂ ਦੇ ਨੌਜਵਾਨਾਂ ਨੇ 20 ਸਾਲ ਪਹਿਲਾਂ ਬਿਹਾਰ ਦੀ ਦੁਰਦਸ਼ਾ ਬਾਰੇ ਸਿਰਫ਼ ਕਹਾਣੀਆਂ ਵਿਚ ਸੁਣਿਆ ਹੈ। ਉਹ ਜਾਣਦੇ ਹਨ ਕਿ ਜੰਗਲ ਰਾਜ ਨੇ ਬਿਹਾਰ ਨਾਲ ਕੀ ਕੀਤਾ ਸੀ। ਉਹ ਬਿਹਾਰ ਜਿਸਨੇ ਸਦੀਆਂ ਤੱਕ ਭਾਰਤ ਦੀ ਤਰੱਕੀ ਦੀ ਅਗਵਾਈ ਕੀਤੀ, ਉਸ ਬਿਹਾਰ ਨੂੰ ਪੰਜਿਆਂ ਅਤੇ ਲਾਲਟੈਨ ਦੇ ਸ਼ਿਕੰਜਿਆ ਨੇ ਪਰਵਾਸ ਦੇ ਪ੍ਰਤੀਕ ਵਿਚ ਬਦਲ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਹਾਕੇ ਵਿਚ, ਦੇਸ਼ ਭਰ ਵਿਚ ਚਾਰ ਕਰੋੜ ਤੋਂ ਵੱਧ ਗਰੀਬ ਲੋਕਾਂ ਨੂੰ ਪੱਕੇ ਘਰ ਮਿਲੇ ਹਨ। ਇਨ੍ਹਾਂ ਘਰਾਂ ਵਿਚ ਸੁਪਨੇ ਬਣਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਵੀ ਬਿਹਾਰ ਦੇ 50 ਹਜ਼ਾਰ ਪਰਿਵਾਰਾਂ ਨੂੰ ਘਰਾਂ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਹਨ। ਮੇਰੇ ਲਈ ਇਹ ਦੋਹਰੀ ਖੁਸ਼ੀ ਦੀ ਗੱਲ ਹੈ ਕਿ ਇਹ ਘਰ ਮਾਵਾਂ ਅਤੇ ਭੈਣਾਂ ਦੇ ਨਾਮ ’ਤੇ ਹਨ। ਮੇਰੀਆਂ ਧੀਆਂ ਜਿਨ੍ਹਾਂ ਦੇ ਨਾਮ ’ਤੇ ਕਦੇ ਕੋਈ ਜਾਇਦਾਦ ਨਹੀਂ ਸੀ, ਹੁਣ ਆਪਣੇ ਘਰਾਂ ਦੀਆਂ ਮਾਲਕ ਬਣ ਰਹੀਆਂ ਹਨ। ਸਾਡੀ ਸਰਕਾਰ ਘਰਾਂ ਦੇ ਨਾਲ-ਨਾਲ ਬਿਜਲੀ ਅਤੇ ਪਾਣੀ ਦੀ ਸਹੂਲਤ ਵੀ ਪ੍ਰਦਾਨ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ