JALANDHAR WEATHER

ਯੋਗ ਸਾਨੂੰ ਦਿਖਾਉਂਦਾ ਹੈ ਸ਼ਾਂਤੀ ਦਾ ਰਾਹ- ਪ੍ਰਧਾਨ ਮੰਤਰੀ

ਵਿਸ਼ਾਖਾਪਟਨਮ, 21 ਜੂਨ- 11ਵਾਂ ਯੋਗ ਦਿਵਸ ਅੱਜ ਦੁਨੀਆ ਭਰ ਵਿਚ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਵਿਸ਼ਾਖਾਪਟਨਮ ਵਿਚ 3 ਲੱਖ ਲੋਕਾਂ ਅਤੇ 40 ਦੇਸ਼ਾਂ ਦੇ ਡਿਪਲੋਮੈਟਾਂ ਨਾਲ ਯੋਗ ਕੀਤਾ ਗਿਆ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਦਾ ਅਰਥ ਹੈ ਜੁੜਨਾ ਅਤੇ ਇਹ ਦੇਖਣਾ ਖੁਸ਼ਗਵਾਰ ਹੈ ਕਿ ਯੋਗ ਨੇ ਪੂਰੀ ਦੁਨੀਆ ਨੂੰ ਕਿਵੇਂ ਜੋੜਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦੇਣ ਦਾ ਪ੍ਰਸਤਾਵ ਰੱਖਿਆ ਸੀ, ਉਸ ਦਿਨ 175 ਦੇਸ਼ ਸਭ ਤੋਂ ਘੱਟ ਸਮੇਂ ਵਿਚ ਸਾਡੇ ਪ੍ਰਸਤਾਵ ਦੇ ਨਾਲ ਖੜ੍ਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ ਅੱਜ ਪੂਰੀ ਦੁਨੀਆ ਕਈ ਖੇਤਰਾਂ ਵਿਚ ਤਣਾਅ, ਅਸ਼ਾਂਤੀ ਅਤੇ ਅਸਥਿਰਤਾ ਵਿਚੋਂ ਗੁਜ਼ਰ ਰਹੀ ਹੈ। ਅਜਿਹੇ ਸਮੇਂ ਯੋਗ ਸਾਨੂੰ ਸ਼ਾਂਤੀ ਦਾ ਰਸਤਾ ਦਿਖਾਉਂਦਾ ਹੈ। ਯੋਗ ਇਕ ਵਿਰਾਮ ਬਟਨ ਹੈ, ਜਿਸ ਦੀ ਮਨੁੱਖਤਾ ਨੂੰ ਸਾਹ ਲੈਣ, ਸੰਤੁਲਨ ਬਣਾਉਣ ਅਤੇ ਦੁਬਾਰਾ ਸੰਪੂਰਨ ਬਣਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਉਹ ਦੇਖਦੇ ਹਨ ਕਿ ਦਿਵਿਆਂਗ ਬ੍ਰੇਲ ਲਿਪੀ ਵਿਚ ਯੋਗ ਸ਼ਾਸਤਰ ਪੜ੍ਹ ਰਹੇ ਹਨ, ਵਿਗਿਆਨੀ ਪੁਲਾੜ ਵਿਚ ਯੋਗਾ ਕਰ ਰਹੇ ਹਨ ਅਤੇ ਨੌਜਵਾਨ ਪਿੰਡਾਂ ਵਿਚ ਯੋਗ ਓਲੰਪੀਆਡ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਲ ਸੈਨਾ ਦੇ ਜਹਾਜ਼ਾਂ ’ਤੇ ਵੀ ਸ਼ਾਨਦਾਰ ਯੋਗ ਪ੍ਰੋਗਰਾਮ ਚੱਲ ਰਹੇ ਹਨ। ਓਪੇਰਾ ਹਾਊਸ ਦੀਆਂ ਪੌੜੀਆਂ ਤੋਂ ਲੈ ਕੇ ਐਵਰੈਸਟ ਦੀ ਚੋਟੀ ਅਤੇ ਸਮੁੰਦਰ ਦੀ ਵਿਸ਼ਾਲਤਾ ਤੱਕ, ਸਿਰਫ ਇਕ ਹੀ ਸੰਦੇਸ਼ ਹੈ, ਯੋਗ ਹਰ ਕਿਸੇ ਲਈ ਹੈ, ਭਾਵੇਂ ਉਹ ਕੋਈ ਵੀ ਹੋਵੇ, ਕਿਸੇ ਵੀ ਪਿਛੋਕੜ ਜਾਂ ਯੋਗਤਾ ਦਾ ਹੋਵੇ। ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਪ੍ਰਧਾਨ ਮੰਤਰੀ ਨਾਲ ਸਟੇਜ ’ਤੇ ਯੋਗ ਕੀਤਾ। ਇਸ ਵਾਰ ਯੋਗ ਦਾ ਵਿਸ਼ਾ ‘ਇਕ ਧਰਤੀ, ਇਕ ਸਿਹਤ ਲਈ ਯੋਗ’ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ