ਚੱਲਦੀ ਵਰਨਾ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਮਾਛੀਵਾੜਾ ਸਾਹਿਬ (ਲੁਧਿਆਣਾ), 30 ਜੂਨ (ਮਨੋਜ ਕੁਮਾਰ) - ਧਾਰਮ ਪੑਚਾਰਕ ਇੰਦਰਾ ਕਲੋਨੀ ਵਾਸੀ ਬਾਬਾ ਗੁਰਿੰਦਰ ਸਿੰਘ ਬੀਤੀ ਰਾਤ ਕਿਸੇ ਸੰਤ ਮਹਾਂਪੁਰਸ਼ ਨਾਲ ਮੁਲਾਕਾਤ ਕਰਕੇ ਵਾਪਸ ਘਰ ਪਰਤ ਰਹੇ ਸਨ ਕਿ ਅਚਾਨਕ ਉਨਾਂ ਦੀ ਵਰਨਾ ਕਾਰ ਨੂੰ ਅੱਗ ਲੱਗ ਗਈ। ਰਾਤ 11 ਕੁ ਵਜੇ ਵਾਪਰੇ ਇਸ ਹਾਦਸੇ ਵਿਚ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਉਹ ਬਾਹਰ ਨਾ ਨਿਕਲਦੇ ਤਾਂ ਇਹ ਮੰਜਰ ਭਿਆਨਕ ਹੋ ਸਕਦਾ ਸੀ।