ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਪਤੀ ਪਤਨੀ ਦੀ ਮੌਤ

ਮਹਿਲ ਕਲਾਂ, (ਬਰਨਾਲਾ), 1 ਜੁਲਾਈ (ਅਵਤਾਰ ਸਿੰਘ ਅਣਖੀ)- ਪਿੰਡ ਮੂੰਮ (ਬਰਨਾਲਾ) ਵਿਖੇ ਇਕ ਪਰਿਵਾਰ ਦੇ ਘਰ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਿਸ ਦੀ ਲਪੇਟ ’ਚ ਆ ਕੇ ਮਨਰੇਗਾ ਮਜ਼ਦੂਰ ਜਗਰੂਪ ਸਿੰਘ (45) ਅਤੇ ਉਸ ਦੀ ਪਤਨੀ ਅੰਗਰੇਜ ਕੌਰ ਦੀ ਮੌਤ ਹੋ ਗਈ।