ਅਗਲੇ ਹਫ਼ਤੇ ਟਰੰਪ ਨਾਲ ਮੁਲਾਕਾਤ ਲਈ ਜਾਵਾਂਗਾ ਵਾਸ਼ਿੰਗਟਨ- ਬੈਂਜਾਮਿਨ ਨੇਤਨਯਾਹੂ

ਯਰੂਸ਼ਲਮ, 1 ਜੁਲਾਈ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਲਈ ਵਾਸ਼ਿੰਗਟਨ ਜਾਣਗੇ। ਆਪਣੇ ਕੈਬਨਿਟ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਨੇਤਨਯਾਹੂ ਨੇ ਆਪਣੀ ਫੇਰੀ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ, ਸਿਵਾਏ ਇਹ ਕਹਿਣ ਦੇ ਕਿ ਉਹ ਇਕ ਵਪਾਰ ਸਮਝੌਤੇ ’ਤੇ ਚਰਚਾ ਕਰਨਗੇ।