ਸੂਬੇ 'ਚ ਬਾਕੀ ਮੁੱਦੇ ਛੱਡ ਕੇ ਬਿਕਰਮ ਸਿੰਘ ਮਜੀਠੀਆ ਨੂੰ ਹੀ ਘੇਰਿਆ ਜਾ ਰਿਹਾ -ਵਿਧਾਇਕਾ ਗਨੀਵ ਕੌਰ

ਅੰਮ੍ਰਿਤਸਰ, 1 ਜੁਲਾਈ-ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਤਨੀ ਅਤੇ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਅਸੀਂ ਇਨਸਾਫ ਚਾਹੁੰਦੇ ਹਾਂ। ਮੈਨੂੰ ਮੇਰੇ ਦਫ਼ਤਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਸੂਬੇ ਵਿਚ ਹੋਰ ਵੀ ਬਹੁਤ ਸਾਰੇ ਮੁੱਦੇ ਹਨ ਪਰ ਉਹ (ਰਾਜ ਸਰਕਾਰ) ਸਿਰਫ਼ ਬਿਕਰਮ ਸਿੰਘ ਮਜੀਠੀਆ 'ਤੇ ਧਿਆਨ ਕੇਂਦਰਿਤ ਕਰਦੇ ਹਨ।