ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣਗੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ

ਚੰਡੀਗੜ੍ਹ, 1 ਜੁਲਾਈ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜਾਂਚ ਦੇ ਹਿੱਸੇ ਵਜੋਂ ਅੱਜ ਮਜੀਠਾ ਵਿਖੇ ਲਿਜਾਇਆ ਗਿਆ ਅਤੇ ਕੱਲ੍ਹ ਉਨ੍ਹਾਂ ਦੀ ਅਦਾਲਤ ਵਿਖੇ ਹੋਣ ਵਾਲੀ ਪੇਸ਼ੀ ਕਾਰਨ ਅਤੇ ਬਚਾਅ ਪੱਖ ਦੀ ਰਣਨੀਤੀ ਉਤੇ ਵਿਚਾਰ ਕਰਨ ਲਈ ਉਨ੍ਹਾਂ ਦੀ ਲੀਗਲ ਟੀਮ ਵਲੋਂ ਮੁਹਾਲੀ ਅਦਾਲਤ ਵਿਖੇ ਮੁਲਾਕਾਤ ਲਈ ਅਰਜ਼ੀ ਲਗਾਈ ਗਈ, ਜਿਸ ਨੂੰ ਮਨਜ਼ੂਰ ਕਰਦਿਆਂ ਸੀ. ਜੇ. ਐਮ. ਮੇਘਾ ਧਾਲੀਵਾਲ ਨੇ ਵਕੀਲ ਦਮਨਬੀਰ ਸਿੰਘ ਸੋਬਤੀ ਨੂੰ 8:15 ਤੋਂ 9:15 ਤੱਕ ਵਿਜੀਲੈਂਸ ਬਿਊਰੋ ਵਿਖੇ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ ਕਿਉਂਕਿ ਹਾਲੇ ਬਿਕਰਮ ਸਿੰਘ ਮਜੀਠੀਆ ਨੂੰ ਹਲਕਾ ਮਜੀਠਾ ਤੋਂ ਵਾਪਸ ਲਿਜਾਇਆ ਜਾ ਰਿਹਾ ਹੈ, ਇਸ ਗੱਲ ਨੂੰ ਧਿਆਨ ਹੇਠ ਰੱਖਦਿਆਂ ਅਦਾਲਤ ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਵਾਪਸੀ ਵਿਚ ਦੇਰੀ ਹੋ ਜਾਣ ਦੀ ਸੂਰਤ ਵਿਚ ਵੀ ਉਨ੍ਹਾਂ ਦੇ ਵਕੀਲ ਨੂੰ ਮੁਲਾਕਾਤ ਕਰਨ ਦਿੱਤੀ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਉਪਰੰਤ ਉਨ੍ਹਾਂ ਵਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਜਾਵੇਗੀ।