JALANDHAR WEATHER

ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਬਣੀ ਮਾਂ

ਹਰਿਆਣਾ, 1 ਜੁਲਾਈ-ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਮਾਂ ਬਣ ਗਈ ਹੈ। ਹਰਿਆਣਵੀ ਪਹਿਲਵਾਨ ਵਿਨੇਸ਼ ਫੋਗਾਟ ਨੇ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਇਕ ਬੱਚੇ ਨੂੰ ਜਨਮ ਦਿੱਤਾ ਹੈ। ਵਿਨੇਸ਼ ਨੂੰ ਸੋਮਵਾਰ ਸ਼ਾਮ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਸਮੇਂ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਵਿਨੇਸ਼ ਫੋਗਾਟ ਨੇ 6 ਮਾਰਚ 2025 ਨੂੰ ਆਪਣੀ ਗਰਭ ਅਵਸਥਾ ਬਾਰੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਸੀ। ਵਿਨੇਸ਼ ਨੇ ਆਪਣੇ ਪਤੀ ਸੋਮਵੀਰ ਰਾਠੀ ਨਾਲ ਇਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ ਕਿ ਸਾਡੀ ਪ੍ਰੇਮ ਕਹਾਣੀ ਇਕ ਨਵੇਂ ਅਧਿਆਏ ਨਾਲ ਜਾਰੀ ਹੈ। ਇਸ ਦੇ ਨਾਲ ਹੀ, ਉਸਨੇ ਛੋਟੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਅਤੇ ਪਿਆਰ ਦਾ ਪ੍ਰਤੀਕ ਸਾਂਝਾ ਕੀਤਾ। ਵਿਨੇਸ਼ ਦੇ ਸਹੁਰੇ ਰਾਜਪਾਲ ਰਾਠੀ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਮਾਂ ਬਣ ਗਈ ਹੈ। ਜੁਲਾਨਾ ਇਲਾਕੇ ਦੇ ਪਿੰਡ ਬਖਤਾਖੇੜਾ ਦੇ ਰਹਿਣ ਵਾਲੇ ਸੋਮਵੀਰ ਰਾਠੀ ਅਤੇ ਵਿਨੇਸ਼ ਰੇਲਵੇ ਵਿਚ ਕੰਮ ਕਰਦੇ ਸਮੇਂ ਮਿਲੇ ਸਨ। ਹਾਲਾਂਕਿ ਸ਼ੁਰੂ ਵਿਚ ਦੋਵੇਂ ਜ਼ਿਆਦਾ ਗੱਲ ਨਹੀਂ ਕਰਦੇ ਸਨ ਪਰ ਬਾਅਦ ਵਿਚ ਉਨ੍ਹਾਂ ਦੀ ਦੋਸਤੀ ਵਧਣ ਲੱਗੀ। ਵਿਨੇਸ਼ ਨੇ ਸਾਲ 2018 ਵਿਚ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਸੀ। ਜਦੋਂ ਉਹ ਤਗਮਾ ਜਿੱਤਣ ਤੋਂ ਬਾਅਦ ਭਾਰਤ ਵਾਪਸ ਆਈ ਤਾਂ ਸੋਮਵੀਰ ਰਾਠੀ ਨੇ ਉਸਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਪ੍ਰਪੋਜ਼ ਕੀਤਾ ਅਤੇ ਉਸਦੀ ਉਂਗਲੀ ਵਿਚ ਅੰਗੂਠੀ ਪਾਈ। ਦੋਵਾਂ ਨੇ ਉਸੇ ਸਾਲ ਵਿਆਹ ਕਰਵਾ ਲਿਆ। ਉਦੋਂ ਤੋਂ ਦੋਵੇਂ ਇਕੱਠੇ ਹਨ। ਸੋਮਵੀਰ ਰਾਠੀ ਵੀ ਇਕ ਕੁਸ਼ਤੀ ਖਿਡਾਰੀ ਹੈ ਅਤੇ ਦੋ ਵਾਰ ਰਾਸ਼ਟਰੀ ਚੈਂਪੀਅਨ ਰਹਿ ਚੁੱਕਾ ਹੈ। ਦੋਵਾਂ ਖਿਡਾਰੀਆਂ ਦਾ ਵਿਆਹ 14 ਦਸੰਬਰ 2018 ਨੂੰ ਹੋਇਆ ਸੀ। ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਵਿਚ ਸੱਤ ਫੇਰੇ ਲਏ ਜਾਂਦੇ ਹਨ ਪਰ ਵਿਨੇਸ਼ ਅਤੇ ਸੋਮਵੀਰ ਨੇ ਅੱਠ ਫੇਰੇ ਲਏ। ਇਸ ਲਈ ਉਨ੍ਹਾਂ ਦਾ ਵਿਆਹ ਕਾਫ਼ੀ ਵੱਖਰਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ