ਅੰਮ੍ਰਿਤਸਰ ਜ਼ਿਲ੍ਹੇ 'ਚ 5 ਲੱਖ ਰੁੱਖ ਲਗਾਏ ਜਾਣਗੇ - ਕੁਲਦੀਪ ਧਾਲੀਵਾਲ

ਰਮਦਾਸ (ਅੰਮ੍ਰਿਤਸਰ), 1 ਜੁਲਾਈ (ਜਸਵੰਤ ਸਿੰਘ ਵਾਹਲਾ)-ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਥੋਬਾ ਵਿਖੇ ਵਣ ਮਹਾ ਉਤਸਵ ਤਹਿਤ ਰੁੱਖ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਵਾਤਾਵਰਣ ਦੀ ਸ਼ੁੱਧਤਾ ਲਈ 5 ਲੱਖ ਬੂਟੇ ਲਾਏ ਜਾਣਗੇ ਤੇ ਵਿਧਾਨ ਸਭਾ ਹਲਕਾ ਵਿਚ 50 ਹਜ਼ਾਰ ਰੁੱਖ ਲਗਾਏ ਜਾਣਗੇ। ਉਨ੍ਹਾਂ ਨੇ ਕਿਸਾਨ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੰਬੀਆਂ ਤੇ ਘਰਾਂ ਵਿਚ ਰੁੱਖ ਜ਼ਰੂਰ ਲਗਾਉਣ ਤਾਂ ਜੋ ਸਾਡਾ ਵਾਤਾਵਰਣ ਸਾਫ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।