ਡੀ.ਐਸ.ਪੀ. ਭੁੱਚੋ ਦਾ ਸਹਾਇਕ ਰੀਡਰ 1 ਲੱਖ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ

ਬਠਿੰਡਾ, 1 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)-ਅੱਜ ਵਿਜੀਲੈਂਸ ਦੀ ਟੀਮ ਨੇ ਡੀ.ਐਸ.ਪੀ. ਭੁੱਚੋ ਮੰਡੀ ਦੇ ਸਹਾਇਕ ਰੀਡਰ ਰਾਜ ਕੁਮਾਰ ਨੂੰ 1 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਪਿੰਡ ਕਲਿਆਣ ਦੇ ਇਕ ਸਾਬਕਾ ਸਰਪੰਚ ਅਤੇ ਉਸਦੇ ਦੋ ਪੁੱਤਰਾਂ ਵਿਰੁੱਧ ਦਰਜ ਹੋਏ ਜ਼ਮੀਨੀ ਵਿਵਾਦ ਨਾਲ ਸਬੰਧਤ ਮੁਕੱਦਮੇ ਵਿਚੋਂ ਨਾਂਅ ਕੱਢਣ ਬਦਲੇ ਡੀ.ਐਸ.ਪੀ. ਦੇ ਸਹਾਇਕ ਰੀਡਰ ਨੇ 5 ਲੱਖ ਰੁਪਏ ਦੀ ਮੰਗ ਕੀਤੀ ਪਰ 2 ਲੱਖ ਰੁਪਏ ਵਿਚ ਸਾਰੀ ਗੱਲ ਤੈਅ ਹੋਈ ਸੀ, ਜਿਸ ਵਿਚੋਂ ਸਾਬਕਾ ਸਰਪੰਚ ਦੀ ਪਤਨੀ ਨੇ ਅੱਜ ਉਸਨੂੰ ਇਕ ਲੱਖ ਰੁਪਏ ਦਿੱਤੇ ਸਨ।