ਮਜੀਠੀਆ ਦੇ ਅਤਿ ਨਜ਼ਦੀਕੀ ਚੇਅਰਮੈਨ ਸੁਖਵੰਤ ਸਿੰਘ ਚੱਕ ਦੇ ਘਰ ਵਿਜੀਲੈਂਸ ਵਲੋਂ ਛਾਪੇਮਾਰੀ

ਖਾਲੜਾ, (ਤਰਨਤਾਰਨ), 1 ਜੁਲਾਈ (ਜੱਜਪਾਲ ਸਿੰਘ ਜੱਜ)- ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਜੋ ਕਰੀਬ ਇਕ ਹਫ਼ਤੇ ਤੋਂ ਵਿਜੀਲੈਂਸ ਵਿਭਾਗ ਦੀ ਹਿਰਾਸਤ ਵਿਚ ਹਨ, ਉਨਾਂ ਦੇ ਅਤਿ ਨਜ਼ਦੀਕੀ ਚੇਅਰਮੈਨ ਸੁਖਵੰਤ ਸਿੰਘ ਚੱਕ ਦੇ ਘਰ ਪਿੰਡ ਮੁਗਲ ਚੱਕ ਵਿਖੇ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ। ਇਸ ਮੌਕੇ ਹਾਜ਼ਰ ਡੀ. ਐਸ. ਪੀ. ਅਨੂਪ ਕੁਮਾਰ ਅਤੇ ਡੀ. ਐਸ. ਪੀ. ਸ਼ਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਚੇਅਰਮੈਨ ਸੁਖਵੰਤ ਸਿੰਘ ਚੱਕ ਦੇ ਘਰ ਆਉਣਾ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਪੜਤਾਲ ਦਾ ਇਕ ਹਿੱਸਾ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਟੀਮ ਵਲੋਂ ਘਰ ਵਾਲਿਆਂ ਤੋਂ ਬੜੀ ਬਾਰੀਕੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ।