ਬਜ਼ੁਰਗ ਔਰਤ ਤੇ ਵਿਅਕਤੀ ਨੂੰ ਕੁੱਟਣ ਦੇ ਮਾਮਲੇ ਵਿਚ ਦੋਸ਼ੀ ਗ੍ਰਿਫਤਾਰ

ਫਗਵਾੜਾ, 22 ਜੁਲਾਈ-ਪਿੰਡ ਰਿਹਾਨਾ ਜੱਟਾ ਵਿਚ, ਇਕ ਨੌਜਵਾਨ ਦੁਆਰਾ ਇਕ ਬਜ਼ੁਰਗ ਔਰਤ ਤੇ ਇਕ ਅਪਾਹਜ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਐਸ.ਪੀ. ਫਗਵਾੜਾ ਸਿਟੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਕੁੱਟਮਾਰ ਦੀ ਵਾਇਰਲ ਵੀਡੀਓ ਮਿਲੀ ਸੀ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਾਇਰਲ ਵੀਡੀਓ ਵਿਚ ਔਰਤ ਨੂੰ ਕੁੱਟਣ ਵਾਲਾ ਨੌਜਵਾਨ ਪਿੰਡ ਦਾ ਪੰਚ ਗੁਰਪ੍ਰੀਤ ਸਿੰਘ ਹੈ।
ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਗੁਆਂਢੀ ਬਲਜੀਤ ਕੌਰ ਵਿਚਕਾਰ ਕੰਧ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਝਗੜਾ ਇੰਨਾ ਵਧ ਗਿਆ ਕਿ ਗੁੱਸੇ ਵਿਚ ਗੁਰਪ੍ਰੀਤ ਸਿੰਘ ਨੇ ਔਰਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਦੇ ਬਿਆਨ ਦਰਜ ਕਰਕੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।