JALANDHAR WEATHER

ਇੰਗਲੈਂਡ ਵਿਰੁੱਧ ਤੀਜੇ ਇਕ ਦਿਨਾ ਮੈਚ 'ਚ ਕਪਤਾਨ ਹਰਮਨਪ੍ਰੀਤ ਕੌਰ ਦਾ ਸ਼ਾਨਦਾਰ ਸੈਂਕੜਾ

ਇੰਗਲੈਂਡ, 22 ਜੁਲਾਈ-ਇੰਗਲੈਂਡ ਮਹਿਲਾ ਕ੍ਰਿਕਟ ਟੀਮ ਵਿਰੁੱਧ ਤੀਜੇ ਇਕ ਦਿਨਾ ਮੈਚ 'ਚ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਸੈਂਕੜਾ ਜੜਿਆ ਹੈ। ਕਪਤਾਨ ਹਰਮਨਪ੍ਰੀਤ ਕੌਰ ਨੇ 84 ਗੇਂਦਾਂ ਵਿਚ 102 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੇ ਚੱਲ ਰਹੀ ਤਿੰਨ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖਰੀ ਇਕ ਦਿਨਾ ਮੈਚ ਵਿਚ ਇੰਗਲੈਂਡ ਵਿਰੁੱਧ ਪੰਜ ਵਿਕਟਾਂ ਦੇ ਨੁਕਸਾਨ 'ਤੇ ਕੁੱਲ 318 ਦੌੜਾਂ ਬਣਾਈਆਂ। ਚੈਸਟਰ-ਲੇ-ਸਟ੍ਰੀਟ ਦੇ ਰਿਵਰਸਾਈਡ ਗਰਾਊਂਡ 'ਤੇ ਕ੍ਰੀਜ਼ 'ਤੇ ਆਪਣੇ ਠਹਿਰਣ ਦੌਰਾਨ, ਹਰਮਨ ਨੇ 14 ਚੌਕੇ ਲਗਾਏ। ਦੱਸ ਦਈਏ ਕਿ ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ