JALANDHAR WEATHER

'ਉਹ ਕੌਣ ਹਨ, ਉਨ੍ਹਾਂ ਦੀ ਪਾਰਟੀ 'ਚ ਕੀ ਸਥਿਤੀ ਹੈ?-ਥਰੂਰ ਵਲੋਂ ਮੁਰਲੀਧਰਨ 'ਤੇ ਪਲਟਵਾਰ

ਨਵੀਂ ਦਿੱਲੀ, 22 ਜੁਲਾਈ (ਪੀ. ਟੀ. ਆਈ.)-ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਵਲੋਂ ਰਾਸ਼ਟਰੀ ਸੁਰੱਖਿਆ ਮੁੱਦੇ 'ਤੇ ਦਿੱਤੇ ਬਿਆਨ ਨੂੰ ਲੈ ਕੇ ਉਨ੍ਹਾਂ ਦੀ ਆਪਣੀ ਪਾਰਟੀ 'ਚ ਹੀ ਉਨ੍ਹਾਂ ਦੀ ਅਲੋਚਨਾ ਹੋਣੀ ਸ਼ੁਰੂ ਹੋ ਗਈ ਹੈ | ਅਜਿਹੇ 'ਚ ਇਸ ਦਾ ਸਭ ਤੋਂ ਜ਼ਿਆਦਾ ਅਸਰ ਕੇਰਲ ਕਾਂਗਰਸ 'ਚ ਦੇਖਣ ਨੂੰ ਮਿਲ ਰਿਹਾ ਹੈ | ਇਥੋਂ ਦੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਮੁਰਲੀਧਰਨ ਅਤੇ ਥਰੂਰ ਵਿਚਕਾਰ ਜੁਬਾਨੀ ਜੰਗ ਤੇਜ਼ ਹੋ ਗਈ ਹੈ | ਇਸੇ ਸਿਲਸਿਲੇ ਜਦੋਂ ਬੀਤੇ ਦਿਨੀਂ ਮੁਰਲੀਧਰਨ ਨੇ ਥਰੂਰ 'ਤੇ ਤਨੰਜ਼ ਕੱਸਿਆ ਤਾਂ ਅੱਜ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਹ ਲੋਕ ਕੌਣ ਹਨ? ਪਾਰਟੀ ਵਿਚ ਇਨ੍ਹਾਂ ਦਾ ਕਿਹੜਾ ਅਹੁਦਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਲੋਕ ਕੌਣ ਹਨ ਜੋ ਅਜਿਹੇ ਬਿਆਨ ਦੇ ਰਹੇ ਹਨ ਅਤੇ ਪਾਰਟੀ ਵਿਚ ਉਨ੍ਹਾਂ ਦੀ ਕੀ ਭੂਮਿਕਾ ਹੈ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ