ਰਾਜ ਧਾਲੀਵਾਲ ਨੇ ਵਾਰਡ 5 ਤੋਂ ਦੁਬਾਰਾ ਕੌਂਸਲਰ ਦੀ ਚੋਣ ਲੜਨ ਦਾ ਕੀਤਾ ਐਲਾਨ

ਕੈਲਗਰੀ, 23 ਜੁਲਾਈ (ਜਸਜੀਤ ਸਿੰਘ ਧਾਮੀ)- ਕੈਲਗਰੀ ਦੀ ਜਾਣੀ ਪਛਾਣੀ ਸ਼ਖ਼ਸੀਅਤ ਤੇ ਮੌਜੂਦਾ ਵਾਰਡ ਨੰਬਰ 5 ਤੋਂ ਕੌਂਸਲਰ ਰਾਜ ਧਾਲੀਵਾਲ ਨੇ ਦੁਬਾਰਾ ਕੌਂਸਲਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਕੀਤੇ ਪਿਛਲੇ 4 ਸਾਲਾਂ ਦੇ ਵਿਕਾਸ ਕੰਮਾਂ ਨੂੰ ਮੁੱਖ ਰੱਖਦਿਆਂ ਹਲਕੇ ਦੇ ਵੋਟਰ ਮੈਨੂੰ ਦੁਬਾਰਾ ਜਿੱਤ ਹਾਸਲ ਕਰਵਾਉਣਗੇ।