ਮੋਟਰਸਾਈਕਲ ਤੇ ਕਾਰ ਦੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖਮੀ

ਘੋਗਰਾ, (ਹੁਸ਼ਿਆਰਪੁਰ), 22 ਜੁਲਾਈ (ਆਰ. ਐੱਸ. ਸਲਾਰੀਆ)- ਦਸੂਹਾ ਹਾਜੀਪੁਰ ਸੜ੍ਹਕ ’ਤੇ ਪੈਂਦੇ ਪਿੰਡ ਘੋਗਰਾ ਦੇ ਪੈਟਰੋਲ ਪੰਪ ਦੇ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਨੰਬਰ ਪੀ. ਬੀ. 07 ਏ. ਜੈਡ. ’ਤੇ ਸਵਾਰ ਹੋ ਕਿ ਵਿਅਕਤੀ ਹਾਜੀਪੁਰ ਸਾਈਡ ਤੋਂ ਆ ਰਿਹਾ ਸੀ ਤੇ ਸੜ੍ਹਕ ਦੇ ਵਿਚਕਾਰ ਪਏ ਟੋਏ, ਜੋ ਕਿ ਪਾਣੀ ਨਾਲ ਭਰੇ ਹੋਏ ਸਨ, ਦਾ ਹਨੇਰਾ ਹੋਣ ਕਰਕੇ ਪਤਾ ਨਾ ਲੱਗਣ ਕਰਕੇ ਪਿਛੇ ਆ ਰਹੇ ਅਣ-ਪਛਾਤੇ ਵਾਹਨ ਦੇ ਥੱਲੇ ਆ ਗਏ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਭਰਤੀ ਕਰਵਾਇਆ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸੜ੍ਹਕ ਦੇ ਵਿਚਾਕਰ ਟੋਏ ਹੋਣ ਕਰਕੇ ਹਾਦਸਾ ਵਾਪਰਿਆ ਹੈ।