JALANDHAR WEATHER

ਚੰਦ ਭਾਨ ਬਰਸਾਤੀ ਨਾਲੇ 'ਚ ਬਰਸਾਤ ਦੇ ਪਾਣੀ ਦਾ ਵਹਾਅ ਵਧਿਆ

ਮਹਿਮਾ ਸਰਜਾ, 25 ਜੁਲਾਈ (ਬਲਦੇਵ ਸੰਧੂ)-ਚੰਦਭਾਨ ਬਰਸਾਤੀ ਨਾਲੇ ਵਿਚ ਬਰਸਾਤ ਦੇ ਪਾਣੀ ਦਾ ਵਹਾਅ ਵਧਣ ਕਾਰਨ, ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਨਜ਼ਦੀਕ ਲਿੰਕ ਸੜਕ ਦਾ ਆਰਜ਼ੀ ਪੁਲ ਪਾਣੀ ਵਿਚ ਡੁੱਬ ਗਿਆ, ਜਿਸ ਕਾਰਨ ਪਿੰਡ ਦਾਨ ਸਿੰਘ ਵਾਲਾ ਤੋਂ ਅਬਲੂ ਕੋਟਲੀ ਨੂੰ ਜਾਣ ਵਾਲੀ ਲਿੰਕ ਸੜਕ ਦਾ ਰਸਤਾ ਬੰਦ ਹੋ ਗਿਆ ਹੈ। ਜਿਥੇ ਸੰਬੰਧਿਤ ਮਹਿਕਮੇ ਵਲੋਂ ਦਾਨ ਸਿੰਘ ਵਾਲਾ ਪਾਸੇ ਡਰੇਨ ਦੇ ਬੰਨ੍ਹ ਉਤੇ ਜੇ.ਸੀ.ਬੀ. ਨਾਲ ਮਿੱਟੀ ਪਾ ਕੇ ਰਸਤੇ ਨੂੰ ਬੰਦ ਕਰ ਦਿੱਤਾ ਹੈ ਪਰ ਅਬਲੂ ਕੋਟਲੀ ਵਾਲੇ ਪਾਸੇ ਤੋਂ ਰਸਤੇ ਦੇ ਬੰਨ੍ਹ ਉਤੇ ਮਿੱਟੀ ਨਹੀਂ ਪਾਈ ਗਈ। ਜਿਥੇ ਰਾਤ ਸਮੇਂ ਕੋਈ ਵੀ ਘਟਨਾ ਵਾਪਰ ਸਕਦੀ ਹੈ।

ਦੱਸਣਯੋਗ ਹੈ ਕਿ ਜ਼ਿਆਦਾ ਮੀਂਹ ਪੈਣ ਕਾਰਨ ਨਹਿਰਾਂ, ਰਜਬਾਹਿਆਂ ਅਤੇ ਕੱਸੀਆਂ ਦਾ ਪਾਣੀ ਉਕਤ ਡਰੇਨ ’ਚ ਛੱਡ ਦਿੱਤਾ ਜਾਂਦਾ ਹੈ। ਭਾਕਿਯੂ ਉਗਰਾਹਾਂ ਆਗੂ ਜਨਕ ਸਿੰਘ ਨੇ ਕਿਹਾ ਕਿ ਸਬੰਧਿਤ ਮਹਿਕਮੇ ਵਲੋਂ ਡਰੇਨ ਦੀ ਸਫਾਈ ਪਿਛਲੇ 10 ਸਾਲਾਂ ਤੋਂ ਨਹੀਂ ਕਰਵਾਈ ਗਈ, ਜਿਸ ਕਾਰਨ ਇਸ ਵਿਚ ਜੰਗਲੀ ਬੂਟੀ ਦੀ ਭਰਮਾਰ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿਚ ਪਾਣੀ ਓਵਰਫਲੋਅ ਹੋਣ ਕਾਰਨ ਬੰਨ੍ਹ ਟੁੱਟਣ ਦਾ ਡਰ ਬਣਿਆ ਰਹਿੰਦਾ ਹੈ। ਜਿਥੇ ਕਿਸਾਨਾਂ ਵਲੋਂ ਬਰਸਾਤ ਦੇ ਦਿਨਾਂ ਵਿਚ ਉਕਤ ਡਰੇਨ ਉਤੇ ਠਿਕਰੀ ਪਹਿਰਾ ਲਾ ਕੇ ਇਸ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਸਬੰਧੀ ਪਿੰਡ ਅਬਲੂ ਕੋਟਲੀ ਦੇ ਸਰਪੰਚ ਗਗਨ ਸ਼ਰਮਾ ਨੇ ਕਿਹਾ ਕਿ ਉਹ ਮੌਕੇ ਉਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅਬਲੂ ਵਾਲੇ ਪਾਸੇ ਵੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ