11 ਲੋਕਾਂ ਦੀ ਜਾਨ ਬਚਾਉਣ ਵਾਲੇ ਨੌਜਵਾਨਾਂ ਜਸਕਰਨ ਤੇ ਕ੍ਰਿਸ਼ਨ ਕੁਮਾਰ ਨੂੰ ਸੀ.ਐਮ. ਮਾਨ ਨੇ ਕੀਤਾ ਸਨਮਾਨਿਤ

.jpeg)

ਚੰਡੀਗੜ੍ਹ, 26 ਜੁਲਾਈ-11 ਲੋਕਾਂ ਦੀ ਜਾਨ ਬਚਾਉਣ ਵਾਲੇ ਨੌਜਵਾਨਾਂ ਜਸਕਰਨ ਤੇ ਕ੍ਰਿਸ਼ਨ ਕੁਮਾਰ ਨੂੰ ਸੀ.ਐਮ. ਮਾਨ ਨੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਸਪੈਸ਼ਲ ਚੰਡੀਗੜ੍ਹ ਬੁਲਾਇਆ। ਦੱਸ ਦਈਏ ਕਿ ਬਠਿੰਡਾ ਦੀ ਸਰਹੰਦ ਨਹਿਰ ਵਿਚ ਇਕ ਕਾਰ ਡਿੱਗੀ ਸੀ, ਜਿਸ ਵਿਚ 11 ਲੋਕ ਸਵਾਰ ਸਨ ਅਤੇ ਪੀ.ਸੀ.ਆਰ. ਦੀ ਟੀਮ ਤੁਰੰਤ ਪਹੁੰਚ ਕੇ ਉਨ੍ਹਾਂ ਨੂੰ ਰੈਸਕਿਊ ਕਰ ਰਹੀ ਸੀ ਤੇ ਨਾਲ ਇਹ ਦੋ ਨੌਜਵਾਨ ਵੀ ਉਨ੍ਹਾਂ ਵਿਅਕਤੀਆਂ ਨੂੰ ਨਹਿਰ ਵਿਚੋਂ ਕੱਢਣ ਲਈ ਸਹਾਇਤਾ ਕਰ ਰਹੇ ਸਨ ਤਾਂ ਇਨ੍ਹਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਸੀ। ਇਨ੍ਹਾਂ ਵਿਚ ਇਕ ਕਾਂਵੜੀਆ ਹੈ ਜੋ ਕਿ ਕਾਵਟ ਦੇ ਕੇ ਜਾ ਰਿਹਾ ਸੀ।