ਪਿਸਤੌਲ ਅਤੇ ਮੈਗਜ਼ੀਨ ਸਮੇਤ 02 ਦੋਸ਼ੀ ਗ੍ਰਿਫਤਾਰ

ਚੋਗਾਵਾਂ(ਅੰਮ੍ਰਿਤਸਰ), 26 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਹਦਾਇਤਾਂ ਅਨੁਸਾਰ ਏ.ਜੀ.ਟੀ.ਐਫ. ਅੰਮ੍ਰਿਤਸਰ ਦਿਹਾਤੀ ਨੇ 02 ਗਲੌਕ ਪਿਸਤੌਲ, 03 ਮੈਗਜ਼ੀਨ ਅਤੇ ਇਕ ਬਿਨਾਂ ਨੰਬਰੀ ਸਪਲੈਂਡਰ ਮੋਟਰ ਸਾਈਕਲ ਸਮੇਤ 02 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਅਨੁਸਾਰ ਏ.ਜੀ.ਟੀ.ਐਫ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਨਹਿਰ ਪੁਲ ਟੀ-ਪੁਆਇੰਟ ਚਵਿੰਡਾ ਖ਼ੁਰਦ ਨੇੜੇ ਸ਼ੱਕ ਦੇ ਆਧਾਰ 'ਤੇ ਬਿਨਾਂ ਨੰਬਰੀ ਸਪਲੈਂਡਰ ਮੋਟਰ ਸਾਈਕਲ ਸਵਾਰ 2 ਨੌਜਵਾਨ ਰਾਜਵਿੰਦਰ ਸਿੰਘ ਅਤੇ ਜੋਬਨ ਸਿੰਘ ਵਾਸੀ ਚਵਿੰਡਾ ਖ਼ੁਰਦ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 02 ਗਲੌਕ ਪਿਸਤੌਲ ਬਰਾਮਦ ਕੀਤੇ ਗਏ। ਇਸ ਸੰਬੰਧੀ ਉਕਤ ਦੋਸ਼ੀਆ ਖ਼ਿਲਾਫ਼ ਥਾਣਾ ਲੋਪੋਕੇ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।