ਛੱਤੀਸਗੜ੍ਹ : ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 4 ਮਾਓਵਾਦੀ ਢੇਰ

ਬੀਜਾਪੁਰ (ਛੱਤੀਸਗੜ੍ਹ), 26 ਜੁਲਾਈ - ਛੱਤੀਸਗੜ੍ਹ ਦੇ ਬੀਜਾਪੁਰ ਵਿਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 4 ਮਾਓਵਾਦੀਆਂ ਨੂੰ ਢੇਰ ਕਰ ਦਿੱਤਾ। ਆਈ.ਜੀ.ਬਸਤਰ, ਪੀ ਸੁੰਦਰਰਾਜ ਨੇ ਕਿਹਾ ਕਿ 4 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੲ ਲਈਆਂ ਗਈਆਂ ਹਨ। ਮੌਕੇ ਤੋਂ ਵੱਡੀ ਮਾਤਰਾ ਵਿੱਚ ਹਥਿਆਰ, ਜਿਨ੍ਹਾਂ ਵਿਚ ਆਈਐਨਐਸਏਐਸ ਅਤੇ ਐਸਐਲਆਰ ਰਾਈਫਲਾਂ ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਦੱਖਣ-ਪੱਛਮੀ ਖੇਤਰ ਵਿਚ ਮਾਓਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਨਕਸਲ ਵਿਰੋਧੀ ਕਾਰਵਾਈ ਲਈ ਭੇਜਿਆ ਗਿਆ ਸੀ। ਇਸ ਕਾਰਵਾਈ ਦੌਰਾਨ ਸ਼ਾਮ ਤੋਂ ਹੀ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਰੁਕ-ਰੁਕ ਕੇ ਮੁਕਾਬਲਾ ਹੋ ਰਿਹਾ ਹੈ।ਫਿਲਹਾਲ ਇਲਾਕੇ ਵਿਚ ਖੋਜ ਮੁਹਿੰਮ ਜਾਰੀ ਹੈ।