ਆਰਮੀ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਟ੍ਰੇਨਿੰਗ ਸੀ. ਪਾਈਟ ਕੈਂਪ ਰਣੀਕੇ ਵਿਖੇ ਸ਼ੁਰੂ

ਅਟਾਰੀ, 30 ਜੁਲਾਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਪੰਜਾਬ ਸਰਕਾਰ ਵਲੋਂ ਆਰਮੀ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜੀਕਲ ਟ੍ਰੇਨਿੰਗ ਸੀ. ਪਾਈਟ ਕੈਂਪ,ਆਈ.ਟੀ.ਆਈ ਰਣੀਕੇ, ਅੰਮ੍ਰਿਤਸਰ ਵਿਖੇ ਚੱਲ ਰਹੀ ਹੈ। ਸੀ-ਪਾਈਟ ਕੈਂਪ ਰਣੀਕੇ,ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਅਤੇ ਪਠਾਨਕੋਟ ਦੇ ਨੌਜਵਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੌਜਵਾਨਾਂ ਦਾ ਅਰਮੀ ਅਗਨੀਵੀਰ ਦਾ ਲਿਖਤੀ ਪੇਪਰ ਟੈਸਟ ਪਾਸ ਹੋ ਗਿਆ ਹੈ, ਉਹ ਨੌਜਵਾਨਾਂ ਫਿਜੀਕਲ ਦੀ ਤਿਆਰੀ ਲਈ ਟਰੇਨਿੰਗ ਵਾਸਤੇ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਜਲਦੀ ਤੋਂ ਜਲਦੀ ਰਿਪੋਰਟ ਕਰਨ। ਉਨ੍ਹਾਂ ਨੂੰ ਸੀ-ਪਾਈਟ ਕੈਂਪ ਵਿਖੇ ਨੌਜਵਾਨਾਂ ਨੂੰ ਭਰਤੀ ਦੇ ਅਨੁਸਾਰ ਟ੍ਰੇਨਿੰਗ ਦਿੱਤੀ ਜਾ ਸਕੇ। ਇਸ ਦੇ ਨਾਲ-ਨਾਲ ਹੀ ਪੰਜਾਬ ਪੁਲਿਸ ਦੀ ਫਿਜੀਕਲ ਤਿਆਰੀ ਕਰਨ ਵਾਲੇ ਯੁਵਕ ਸੀ- ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਆਪਣੀ ਤਿਆਰੀ ਲਈ ਰਿਪੋਰਟ ਕਰ ਸਕਦੇ ਹਨ। ਨੌਜਵਾਨਾਂ ਨੂੰ ਦੋਵੇਂ ਟਾਈਮ ਸਵੇਰੇ-ਸ਼ਾਮ ਫਿਜੀਕਲ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਕੈਂਪ ਦੀ ਟ੍ਰੇਨਿੰਗ ਲੈਣ ਲਈ ਨੌਜਵਾਨਾਂ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਜਿਵੇਂ ਆਧਾਰ ਕਾਰਡ, 10ਵੀਂ ਜਮਾਤ ਜਾਂ 12ਵੀਂ ਕਾਲਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ਼ ਫੋਟੋਗਰਾਫ ਨਾਲ ਲੈ ਕੇ ਕੈਂਪ ਵਿਚ ਰਿਪੋਰਟ ਕਰ ਸਕਦੇ ਹਨ । ਕੈਂਪ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਟ੍ਰੇਨਿੰਗ, ਪੜ੍ਹਾਈ , ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫ਼ਤ ਦਿੱਤਾ ਜਾਂਦਾ ਹੈ।