ਕੇਂਦਰ ਸਰਕਾਰ ਵਲੋਂ ਸੀ.ਆਈ.ਐਸ.ਐਫ.ਕਰਮਚਾਰੀਆਂ ਦੀ ਗਿਣਤੀ ਵਧਾਉਣ ਨੂੰ ਮਨਜ਼ੂਰੀ

ਨਵੀਂ ਦਿੱਲੀ , 4 ਅਗਸਤ- ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀ.ਆਈ.ਐਸ.ਐਫ.ਦੀ ਅਧਿਕਾਰਤ ਮੌਜੂਦਾ ਤਾਕਤ ਨੂੰ 2 ਲੱਖ ਤੋਂ ਵਧਾ ਕੇ 2 ਲੱਖ 20 ਹਜ਼ਾਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਫੋਰਸ ਹੋਰ ਮਜ਼ਬੂਤ ਹੋਵੇਗੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਮਿਲਣਗੇ। ਸੀ.ਆਈ.ਐਸ.ਐਫ. ਦੀ ਗਿਣਤੀ ਵਿਚ ਇਸ ਵਾਧੇ ਨੇ ਇੱਕ ਨਵੀਂ ਬਟਾਲੀਅਨ ਦੇ ਗਠਨ ਦਾ ਰਾਹ ਵੀ ਖੋਲ੍ਹ ਦਿੱਤਾ ਹੈ।
ਸੀ.ਆਈ.ਐਸ.ਐਫ.ਦੇ ਸੀ.ਪੀ.ਆਰ.ਓ. ਡੀ.ਆਈ.ਜੀ ਅਜੇ ਦਹੀਆ ਨੇ ਕਿਹਾ ਕਿ ਸਾਲ 2024 ਵਿਚ, ਸੀ.ਆਈ.ਐਸ.ਐਫ. ਨੇ 13, 230 ਸਿਪਾਹੀਆਂ ਦੀ ਭਰਤੀ ਕੀਤੀ। ਇਸ ਸਾਲ 24,098 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ।