JALANDHAR WEATHER

ਸਾਬਕਾ ਮੰਤਰੀ ਸਵ: ਜਸਵਿੰਦਰ ਸਿੰਘ ਬਰਾੜ ਦੀ ਪਤਨੀ ਦਾ ਦਿਹਾਂਤ

ਫ਼ਰੀਦਕੋਟ, 7 ਅਗਸਤ (ਜਸਵੰਤ ਸਿੰਘ ਪੁਰਬਾ)- ਪੰਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਸਵ: ਜਸਵਿੰਦਰ ਸਿੰਘ ਬਰਾੜ ਦੀ ਧਰਮਪਤਨੀ, ਪੰਜਾਬ ਟਾਊਨ ਪਲੈਨਰ ਬਲਕਾਰ ਸਿੰਘ ਬਰਾੜ, ਪੰਜਾਬ ਦੇ ਸਾਬਕਾ ਸਾਂਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਨਤਾਰ ਸਿੰਘ ਬਰਾੜ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕੁਲਤਾਰ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਮਨਜੀਤ ਕੌਰ ਦਾ ਅੱਜ ਸਵੇਰੇ ਇਥੇ ਦਿਹਾਂਤ ਹੋ ਗਿਆ।

ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਸੰਧਵਾਂ (ਫ਼ਰੀਦਕੋਟ) 8 ਅਗਸਤ 2025 ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰਦਾਰਨੀ ਮਨਜੀਤ ਕੌਰ ਬਰਾੜ ਬਾਬਾ ਫ਼ਰੀਦ ਵਿਦਿਅਕ ਸੰਸਥਾਵਾਂ ਤੇ ਧਾਰਮਿਕ ਸੁਸਾਇਟੀ ਦੇ ਬਾਨੀ ਪ੍ਰਧਾਨ ਸਵ. ਇੰਦਰਜੀਤ ਸਿੰਘ ਖ਼ਾਲਸਾ ਦੀ ਭੈਣ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ