ਗੁਜਰਾਤ-ਰਾਜਸਥਾਨ ਬਾਰਡਰ ਤੇ ਭੂਚਾਲ ਦੇ ਝਟਕੇ

ਗੁਜਰਾਤ ,9 ਜੁਲਾਈ (ਇੰਟ) - ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ 'ਚ ਜਿਆਦਾਤਰ ਤਹਿਸੀਲ ਵਿਖੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਝਟਕੇ ਮਹਿਸੂਸ ਹੁੰਦੇ ਹੀ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ । ਰਿਕਟਰ ਸਕੇਲ ਤੇ ਭੁਚਾਲ ਦੀ ਤੀਭ੍ਰਤਾ 3.2 ਮਾਪੀ ਗਈ ।ਜਿਸਦਾ ਕੇਂਦਰ ਬਿੰਦੂ ਪਾਲਮਪੁਰ ਤੋਂ ਕਰੀਬ 31 ਕਿਲੋਮੀਟਰ ਉੱਤਰ ਪੁਰਬ ਵਿਖੇ ਸੀ ।