ਪਿੰਡ ਨਿਹਾਲੇਵਾਲਾ ਨੇੜੇ ਬੀ.ਐਸ.ਐਫ. ਜਵਾਨਾਂ ਵਲੋਂ ਹੈਰੋਇਨ ਦਾ ਪੈਕੇਟ ਬਰਾਮਦ
.png)
.png)
ਚੰਡੀਗੜ੍ਹ, 9 ਅਗਸਤ-ਬੀ.ਐਸ.ਐਫ. ਦੇ ਜਵਾਨਾਂ ਨੇ ਅੱਜ ਸਰਹੱਦੀ ਵਾੜ ਦੇ ਅੱਗੇ ਇਕ ਖੇਤ ਵਿਚੋਂ ਹੈਰੋਇਨ ਦਾ 1 ਪੈਕੇਟ (ਕੁੱਲ ਵਜ਼ਨ- 655 ਗ੍ਰਾਮ) ਬਰਾਮਦ ਕੀਤਾ। ਪੈਕੇਟ ਨੂੰ ਪੀਲੀ ਟੇਪ ਨਾਲ ਲਪੇਟਿਆ ਹੋਇਆ ਸੀ ਅਤੇ ਇਹ ਬਰਾਮਦਗੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨਿਹਾਲੇਵਾਲਾ ਦੇ ਨੇੜੇ ਹੋਈ ਹੈ।