JALANDHAR WEATHER

ਕਾਂਗਰਸੀ ਸਰਪੰਚ ਕਮਲਜੀਤ ਕੌਰ ਹਰਦੋਝੰਡੇ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

ਫਤਿਹਗੜ੍ਹ ਚੂੜੀਆਂ, 9 ਅਗਸਤ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਵਲੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀਤੀ ਜਾ ਰਹੀ ਕਾਰਗੁਜ਼ਾਰੀ ਸਦਕਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਹਲਕੇ ਅੰਦਰ ਹੋ ਰਹੇ ਜੋੜ-ਤੋੜ ਦੇ ਸਿਲਸਿਲੇ ਤਹਿਤ ਹਲਕੇ ਦੇ ਪਿੰਡ ਹਰਦੋ ਝੰਡੇ ਤੋਂ ਕਾਂਗਰਸੀ ਸਰਪੰਚ ਕਮਲਜੀਤ ਕੌਰ ਨੇ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ।

ਇਸ ਮੌਕੇ ਕਮਲਜੀਤ ਕੌਰ ਅਤੇ ਸਾਥੀਆਂ ਦਾ ਭਰਵਾਂ ਸਵਾਗਤ ਕਰਦੇ ਹੋਏ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਇਹ ਲੋਕ ਦਲ ਬਦਲੂ ਨਹੀਂ ਹਨ ਸਗੋਂ ਇਹ ਰਵਾਇਤੀ ਪਾਰਟੀਆਂ ਦੇ ਅੰਦਰ ਰਹਿ ਕੇ ਘੁਟਣ ਮਹਿਸੂਸ ਕਰਦੇ ਰਹੇ ਸਮਾਜ ਸੇਵੀ ਲੋਕ ਹਨ ਜੋ ਕਿ ਆਪਣੇ ਸਮਾਜ ਦਾ ਕੁਝ ਸਵਾਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਆਉਣ ਵਾਲੇ ਹਰ ਇਕ ਵਰਕਰ ਦਾ ਸਨਮਾਨ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚੰਗੇ ਲੋਕਾਂ ਦੀ ਪਾਰਟੀ ਹੈ ਜਦਕਿ ਵਿਰੋਧੀ ਪਾਰਟੀਆਂ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਬੁਖਲਾਹਟ ਵਿਚ ਆ ਕੇ ਤੱਥਾਂ ਤੋਂ ਹੀਣ ਗੱਲਾਂ ਕਰਦੇ ਹਨ। ਆਉਣ ਵਾਲੀ 2027 ਵਿਚ ਪਾਰਟੀ ਹੋਰ ਬੁਲੰਦੀਆਂ ਉਤੇ ਪਹੁੰਚਣ ਦੀ ਆਸ ਬੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਅੰਦਰ ਰਵਾਇਤੀ ਪਾਰਟੀਆਂ ਦੇ ਆਗੂਆਂ ਸਮੇਤ ਹੋਰ ਲੋਕ ਕਤਾਰਾਂ ਬੰਨ੍ਹ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਜ਼ਿਆਦਾਤਰ ਤਿਆਰ ਬੈਠੇ ਹਨ। ਇਸ ਮੌਕੇ ਪਰਮਜੀਤ ਸਿੰਘ ਖਹਿਰਾ, ਸਾਬਕਾ ਸਰਪੰਚ ਰਜਿੰਦਰ ਸਿੰਘ, ਨਿਰਮਲ ਸਿੰਘ, ਸੁਰਜਨ ਸਿੰਘ, ਸਰਬਜੀਤ ਸਿੰਘ, ਅਮਰੀਕ ਸਿੰਘ, ਕੁਲਵੀਰ ਸਿੰਘ, ਦਲੀਪ ਸਿੰਘ, ਰਜਵੰਤ ਸਿੰਘ, ਸਵਿੰਦਰ ਸਿੰਘ, ਕਮਲਾ ਦੇਵੀ, ਰੁਪਿੰਦਰ ਕੌਰ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ