ਪਿੰਡ ਤਿਮੋਵਾਲ ਦੇ ਕਿਸਾਨ ਆਗੂ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ

ਟਾਂਗਰਾ, 9 ਅਗਸਤ (ਹਰਜਿੰਦਰ ਸਿੰਘ ਕਲੇਰ)-ਪਿੰਡ ਤਿਮੋਵਾਲ ਦੇ ਕਿਸਾਨ ਆਗੂ ਸਵੇਰੇ ਸੈਰ ਕਰਨ ਵਾਸਤੇ ਜਾ ਰਹੇ ਸਨ ਕਿ ਉਸ ਨੂੰ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਕਿਸਾਨ ਆਗੂ ਸਵਿੰਦਰ ਸਿੰਘ ਖਹਿਰਾ ਪਿੰਡ ਤਿਮੋਵਾਲ ਤੋਂ ਮੱਲੀਆਂ ਵਾਲੀ ਸੜਕ ਉਤੇ ਸੈਰ ਕਰ ਰਿਹਾ ਸੀ, ਉਸ ਉਪਰ ਇਕ ਵਿਅਕਤੀ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਲੋਕਾਂ ਨੇ ਦੱਸਿਆ ਕਿ ਇਕ ਗੋਲੀ ਉਸ ਦੇ ਹੱਥ ਤੇ ਦੋ ਗੋਲੀਆਂ ਲੱਕ ਵਿਚ ਵੱਜੀਆਂ। ਜ਼ਖਮੀ ਹੋਏ ਸਵਿੰਦਰ ਸਿੰਘ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਐਸ. ਐਚ. ਓ. ਅਵਤਾਰ ਸਿੰਘ ਥਾਣਾ ਖਲਚੀਆਂ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।