JALANDHAR WEATHER

ਰੂਸ ਦੇ ਕੁਰਿਲ ਟਾਪੂ ਖੇਤਰ 'ਚ 6.0 ਤੀਬਰਤਾ ਦਾ ਆਇਆ ਭੂਚਾਲ

ਨਵੀਂ ਦਿੱਲੀ, 9 ਅਗਸਤ-ਰੂਸ ਦੇ ਕੁਰਿਲ ਟਾਪੂ ਖੇਤਰ ਵਿਚ 6.0 ਤੀਬਰਤਾ ਦਾ ਭੂਚਾਲ ਆਇਆ ਹੈ। ਅੱਜ ਸਵੇਰੇ 267 ਕਿਲੋਮੀਟਰ ਪੂਰਬ ਦੱਖਣ-ਪੂਰਬ ਵਿਚ ਇਹ ਭੂਚਾਲ ਆਇਆ। ਰੂਸ ਦੇ ਕਾਮਚਟਕਾ ਪ੍ਰਾਇਦੀਪ 'ਤੇ ਆਏ ਭੂਚਾਲ ਤੋਂ ਕੁਝ ਦਿਨ ਬਾਅਦ ਇਹ ਆਇਆ ਹੈ, ਜਿਸ ਕਾਰਨ ਜਾਪਾਨ ਅਤੇ ਰੂਸ ਦੇ ਤੱਟਵਰਤੀ ਇਲਾਕਿਆਂ 'ਤੇ ਸੁਨਾਮੀ ਦੀਆਂ ਵੱਡੀਆਂ ਲਹਿਰਾਂ ਆਈਆਂ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ, 5 ਅਗਸਤ ਨੂੰ ਰੂਸ ਦੇ ਦੂਰ ਪੂਰਬ ਵਿਚ ਪੈਟ੍ਰੋਪਾਵਲੋਵਸਕ-ਕਾਮਚਟਸਕੀ ਨੇੜੇ ਇਸ ਖੇਤਰ ਵਿਚ 5.1 ਤੀਬਰਤਾ ਦਾ ਭੂਚਾਲ ਵੀ ਆਇਆ। ਇਹ ਭੂਚਾਲ ਕਾਮਚਟਸਕੀ ਤੋਂ 144 ਕਿਲੋਮੀਟਰ ਦੱਖਣ-ਪੂਰਬ ਵਿਚ 25 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਿਤ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ