ਰੇਲਵੇ ਸਟੇਸ਼ਨ ਬਿਆਸ 'ਤੇ ਮਾਤਾ ਵੈਸ਼ਣੋ ਦੇਵੀ ਕੱਟੜਾ ਅੰਮ੍ਰਿਤਸਰ ਨਵੀਂ ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ ਸਮਾਰੋਹ ਭਲਕੇ


ਬਿਆਸ, 9 ਅਗਸਤ (ਪਰਮਜੀਤ ਸਿੰਘ ਰੱਖੜਾ)-ਰੇਲਵੇ ਸਟੇਸ਼ਨ ਬਿਆਸ ਤੇ ਫ਼ਿਰੋਜ਼ਪੁਰ ਡਵੀਜ਼ਨ ਦੇ ਪਬਲਿਕ ਕੰਪਲੇਂਟ ਇੰਸਪੈਕਟਰ ਵਰੁਣ ਸ਼ਰਮਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਬਾਅਦ ਦੁਪਹਿਰ 3.30 ਵਜੇ ਬਿਆਸ ਰੇਲਵੇ ਸਟੇਸ਼ਨ ਉਤੇ ਮਾਤਾ ਵੈਸ਼ਣੋ ਦੇਵੀ ਕੱਟੜਾ ਅੰਮ੍ਰਿਤਸਰ ਨਵੀਂ ਵੰਦੇ ਭਾਰਤ ਐਕਸਪ੍ਰੈਸ ਦਾ ਸਵਾਗਤ ਸਮਾਰੋਹ ਕੀਤਾ ਜਾਵੇਗਾ। ਇਸ ਮੌਕੇ ਰੇਲਵੇ ਅਧਿਕਾਰੀ ਅਤੇ ਸਥਾਨਕ ਨੇਤਾਵਾਂ ਤੋਂ ਇਲਾਵਾ ਆਮ ਨਾਗਰਿਕ ਵੀ ਆਉਣਗੇ।