ਐਂਟੀ-ਡਰੋਨ ਸਿਸਟਮ 'ਚ ਡਰੋਨ ਖੋਜਣ ਤੇ ਜੈਮਿੰਗ ਦੀਆਂ ਸਮਰੱਥਾਵਾਂ ਹਨ - ਐਸ.ਐਸ.ਪੀ. ਦੀਪਕ

ਤਰਨਤਾਰਨ, 9 ਅਗਸਤ-ਐਂਟੀ-ਡਰੋਨ ਸਿਸਟਮ ਦੀ ਸ਼ੁਰੂਆਤ 'ਤੇ ਐਸ.ਐਸ.ਪੀ. ਦੀਪਕ ਪਾਰੀਕ ਨੇ ਕਿਹਾ ਕਿ ਬਾਜ਼ ਅੱਖ ਐਂਟੀ-ਡਰੋਨ ਸਿਸਟਮ ਪੰਜਾਬ ਪੁਲਿਸ ਅੰਦਰ ਲਾਂਚ ਕੀਤੇ ਗਏ ਹਨ। ਇਹ ਸਿਸਟਮ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੁਆਰਾ ਬਣਾਏ ਗਏ ਹਨ। ਉਨ੍ਹਾਂ ਦੇ 9 ਐਂਟੀ-ਡਰੋਨ ਸਿਸਟਮ ਪੰਜਾਬ ਪੁਲਿਸ ਵਿਚ ਮਨਜ਼ੂਰ ਕੀਤੇ ਗਏ ਹਨ, ਇਨ੍ਹਾਂ ਵਿਚੋਂ 3 ਪੋਰਟੇਬਲ ਸਿਸਟਮ ਹਨ। ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਲਾਂਚ ਕੀਤੇ ਗਏ ਹਨ। ਇਨ੍ਹਾਂ ਸਿਸਟਮਾਂ ਵਿਚ ਡਰੋਨ ਖੋਜਣ ਅਤੇ ਜੈਮਿੰਗ ਕਰਨ ਦੀਆਂ ਸਮਰੱਥਾਵਾਂ ਹਨ।