ਜਤਿੰਦਰ ਸਿੰਘ ਨੇ ਕੀਤਾ ਅਤਿ-ਆਧੁਨਿਕ ਐਨੀਮਲ ਸਟੈਮ ਸੈੱਲ ਬਾਇਓਬੈਂਕ ਅਤੇ ਐਨੀਮਲ ਸਟੈਮ ਸੈੱਲ ਪ੍ਰਯੋਗਸ਼ਾਲਾ ਦਾ ਉਦਘਾਟਨ

ਹੈਦਰਾਬਾਦ, 9 ਅਗਸਤ - ਵਿਗਿਆਨ ਅਤੇ ਤਕਨਾਲੋਜੀ, ਪਰਮਾਣੂ ਊਰਜਾ ਅਤੇ ਪੁਲਾੜ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਜਤਿੰਦਰ ਸਿੰਘ ਨੇ ਨੈਸ਼ਨਲ ਇੰਸਟੀਚਿਊਟ ਆਫ਼ ਐਨੀਮਲ ਬਾਇਓਟੈਕਨਾਲੋਜੀ (ਐਨਆਈਏਬੀ), ਹੈਦਰਾਬਾਦ ਵਿਖੇ ਭਾਰਤ ਦੇ ਆਪਣੇ ਕਿਸਮ ਦੇ ਪਹਿਲੇ ਅਤਿ-ਆਧੁਨਿਕ ਐਨੀਮਲ ਸਟੈਮ ਸੈੱਲ ਬਾਇਓਬੈਂਕ ਅਤੇ ਐਨੀਮਲ ਸਟੈਮ ਸੈੱਲ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ।
ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਅਨੁਸਾਰ, ਮੰਤਰੀ ਨੇ ਐਨਆਈਏਬੀ ਵਿਖੇ ਇਕ ਨਵੇਂ ਹੋਸਟਲ ਬਲਾਕ ਅਤੇ ਟਾਈਪ-4 ਕੁਆਰਟਰਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨੂੰ ਬਾਇਓਟੈਕਨਾਲੋਜੀ ਵਿਭਾਗ ਦੁਆਰਾ ਕੁੱਲ 19.98 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਹੈ। ਇਹ ਬੁਨਿਆਦੀ ਢਾਂਚਾ ਖੋਜ ਵਿਦਵਾਨਾਂ, ਫੈਕਲਟੀ ਅਤੇ ਸਟਾਫ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ, ਇਕ ਜੀਵੰਤ ਅਕਾਦਮਿਕ ਅਤੇ ਨਵੀਨਤਾ ਵਾਤਾਵਰਣ ਪ੍ਰਣਾਲੀ ਨੂੰ ਉਤਸ਼ਾਹਿਤ ਕਰੇਗਾ।9,300 ਵਰਗ ਫੁੱਟ ਵਿਚ ਫੈਲਿਆ ਅਤੇ 1.85 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਐਨੀਮਲ ਬਾਇਓਬੈਂਕ ਦੀ ਅਤਿ-ਆਧੁਨਿਕ ਸਹੂਲਤ, ਪਸ਼ੂਆਂ ਲਈ ਪੁਨਰਜਨਮ ਦਵਾਈ ਅਤੇ ਸੈਲੂਲਰ ਥੈਰੇਪੀਆਂ 'ਤੇ ਕੇਂਦ੍ਰਿਤ ਹੋਵੇਗੀ। ਸਟੈਮ ਸੈੱਲ ਕਲਚਰ ਯੂਨਿਟ, 3ਧ ਬਾਇਓਪ੍ਰਿੰਟਰ, ਬੈਕਟੀਰੀਅਲ ਕਲਚਰ ਲੈਬ, ਕ੍ਰਾਇਓਸਟੋਰੇਜ, ਆਟੋਕਲੇਵ ਰੂਮ, ਐਡਵਾਂਸਡ ਏਅਰ ਹੈਂਡਲਿੰਗ ਸਿਸਟਮ ਅਤੇ ਨਿਰਵਿਘਨ ਪਾਵਰ ਬੈਕਅੱਪ ਨਾਲ ਲੈਸ, ਇਹ ਪ੍ਰਯੋਗਸ਼ਾਲਾ ਬਿਮਾਰੀ ਮਾਡਲਿੰਗ, ਟਿਸ਼ੂ ਇੰਜੀਨੀਅਰਿੰਗ ਅਤੇ ਪ੍ਰਜਨਨ ਬਾਇਓਟੈਕਨਾਲੋਜੀ ਵਿੱਚ ਖੋਜ ਨੂੰ ਅੱਗੇ ਵਧਾਏਗੀ।