ਜ਼ਮੀਨ ਖਿਸਕਣ ਕਾਰਨ ਪਠਾਨਕੋਟ ਡਲਹੌਜ਼ੀ ਰਾਸ਼ਟਰੀ ਰਾਜਮਾਰਗ ਬੰਦ

ਪਠਾਨਕੋਟ, 12 ਅਗਸਤ- ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਖੇਤਰ ਵਿਚ ਜ਼ਮੀਨ ਖਿਸਕਣ ਕਾਰਨ ਪਠਾਨਕੋਟ ਡਲਹੌਜ਼ੀ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਥਾਂ ’ਤੇ ਸੜਕ ਵੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇੰਨਾ ਹੀ ਨਹੀਂ, ਇਕ ਟਰੱਕ ਵੀ ਇਸ ਦੀ ਚਪੇਟ ਵਿਚ ਆ ਗਿਆ ਪਰ ਟਰੱਕ ਡਰਾਈਵਰ ਬਚ ਗਿਆ। ਇਸ ਵੇਲੇ, ਪਠਾਨਕੋਟ ਡਲਹੌਜ਼ੀ ਚੰਬਾ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ ਅਤੇ ਦੋਵਾਂ ਪਾਸਿਆਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ, ਜਦੋਂ ਕਿ ਪੰਜਾਬ ਅਤੇ ਹਿਮਾਚਲ ਦਾ ਸੰਪਰਕ ਟੁੱਟ ਗਿਆ ਹੈ।
ਦੱਸ ਦੇਈਏ ਕਿ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਖੇਤਰ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।