JALANDHAR WEATHER

ਪਿਛਲੇ ਕਰੀਬ 30 ਘੰਟਿਆਂ ਤੋਂ ਯੈਲੋ ਅਲਰਟ ’ਤੇ ਵਹਿ ਰਿਹੈ ਦਰਿਆ ਬਿਆਸ ਦਾ ਪਾਣੀ

ਢਿਲਵਾਂ, (ਕਪੂਰਥਲਾ), 12 ਅਗਸਤ (ਪ੍ਰਵੀਨ ਕੁਮਾਰ)- ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਪਿਛਲੇ ਕਰੀਬ 30 ਘੰਟਿਆਂ ਤੋਂ ਲਗਾਤਾਰ ਯੈਲੋ ਅਲਰਟ ’ਤੇ ਵਹਿ ਰਿਹਾ ਹੈ। ਦੱਸ ਦੇਈਏ ਕਿ ਦਰਿਆ ਬਿਆਸ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪਾਣੀ ਵੱਧ ਘੱਟ ਰਿਹਾ ਸੀ। ਇਸ ਸੰਬੰਧੀ ਅੱਜ ਸਵੇਰੇ ਦਰਿਆ ਬਿਆਸ ’ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਸੋਮਵਾਰ ਸਵੇਰ ਤੋਂ ਹੀ ਪਾਣੀ 740.00 ਗੇਜ਼, ਜੋ ਕਿ ਯੈਲੋ ਅਲਰਟ ਹੈ ਤੇ 1 ਲੱਖ 5 ਹਜ਼ਾਰ 486 ਕਿਉਸਿਕ ਦਰਜ ਕੀਤਾ ਗਿਆ ਹੈ ਤੇ ਇਸ ਅਨੁਸਾਰ ਹੀ ਇਕਸਾਰ ਚਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਉਕਤ ਪਾਣੀ ਦੇ ਵਾਧੇ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਮੰਡ ਖ਼ੇਤਰ ਦੇ ਆਰਜੀ ਬੰਨ੍ਹ ਦੇ ਟੁੱਟ ਜਾਣ ਦੀ ਆਈ ਸੂਚਨਾ ਅਤੇ ਹਰੀਕੇ ਹੈੱਡ ਵਰਕਸ ਤੋਂ ਪਾਣੀ ਰਿਲੀਜ਼ ਕਰਨ ਤੋਂ ਬਾਅਦ ਲੋਕ ਉਮੀਦ ਕਰ ਰਹੇ ਸਨ ਕਿ ਦਰਿਆ ਬਿਆਸ ਵਿਚਲੇ ਪਾਣੀ ਦੇ ਪੱਧਰ ’ਚ ਕਮੀ ਆਵੇਗੀ ਪਰ ਉਮੀਦ ਦੇ ਉਲਟ ਪਾਣੀ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ