ਸੜਕ ਹਾਦਸੇ ’ਚ ਨੌਜਵਾਨ ਲੜਕੀ ਦੀ ਮੌਤ

ਮਹਿਲ ਕਲਾਂ, (ਬਰਨਾਲਾ), 12 ਅਗਸਤ (ਅਵਤਾਰ ਸਿੰਘ ਅਣਖੀ)- ਕਾਂਗਰਸ ਪਾਰਟੀ ਬਲਾਕ ਮਹਿਲ ਕਲਾਂ (ਬਰਨਾਲਾ) ਦੇ ਸਾਬਕਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਬੀਬੀ ਸੁਖਦੀਪ ਕੌਰ ਸਰਪੰਚ ਛੀਨੀਵਾਲ ਕਲਾਂ ਦੀ ਨੌਜਵਾਨ ਬੇਟੀ ਪ੍ਰਨੀਤ ਕੌਰ (21) ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਸ ਘਟਨਾ ’ਤੇ ਵੱਖ-ਵੱਖ ਆਗੂਆਂ, ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ, ਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੇਟੀ ਪ੍ਰਨੀਤ ਕੌਰ ਦਾ ਅੰਤਿਮ ਸਸਕਾਰ 14 ਅਗਸਤ, ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪਿੰਡ ਛੀਨੀਵਾਲ ਕਲਾਂ ( ਬਰਨਾਲਾ) ਵਿਖੇ ਹੋਵੇਗਾ।